ਅਮਰੀਕਾ ''ਚ ਪੱਗੜੀਧਾਰੀ ਸਿੱਖ ਬਲਬੀਰ ਸਿੰਘ ਦੀ 18ਵੀਂ ਬਰਸੀ ਮਨਾਈ ਗਈ

Wednesday, Sep 18, 2019 - 04:30 PM (IST)

ਅਮਰੀਕਾ ''ਚ ਪੱਗੜੀਧਾਰੀ ਸਿੱਖ ਬਲਬੀਰ ਸਿੰਘ ਦੀ 18ਵੀਂ ਬਰਸੀ ਮਨਾਈ ਗਈ

ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਏਰੀਜੋਨਾ ਦੇ ਸ਼ਹਿਰ ਮੀਸਾ ਵਿਚ ਰਹਿੰਦੇ ਨਡਾਲਾ (ਕਪੂਰਥਲਾ) ਨਾਲ ਪਿਛੋਕੜ ਰੱਖਣ ਵਾਲੇ ਪੱਗੜੀਧਾਰੀ ਸਿੱਖ ਬਲਬੀਰ ਸਿੰਘ ਸੋਢੀ ਦੀ ਮਿੱਠੀ ਯਾਦ ਮਨਾਈ ਗਈ। ਇਹ ਉਹੀ ਸਿੱਖ ਸਨ ਜੋ 9/11 ਵਰਲਡ ਟਰੇਡ ਸੈਂਟਰ 'ਤੇ ਹੋਏ ਦਿਲ ਕੰਬਾਊ ਹਮਲੇ ਤੋਂ ਬਾਅਦ ਫੈਲੀ ਨਫਰਤ ਦੀ ਅੱਗ ਵਿੱਚ ਸਤੰਬਰ 15, 2001 ਦੀ ਮਨਹੂਸ ਸ਼ਾਮ ਨੂੰ ਆਪਣੀ ਜਾਨ ਵਾਰ ਗਏ ਸਨ। ਉਹਨਾਂ ਦੀ ਮਿੱਠੀ ਯਾਦ ਸੋਢੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਘਟਨਾ ਸਥਾਨ ਮੇਸਾ ਸ਼ਹਿਰ ਦੇ ਉਸੇ ਗੈਸ ਸਟੇਸ਼ਨ 'ਤੇ ਮਨਾਈ ਗਈ। ਇਸ ਸਬੰਧੀ ਉਕਤ ਤਸਵੀਰ ਦੇਖੀ ਜਾ ਸਕਦੀ ਹੈ।

PunjabKesari

ਗੈਸ ਸਟੇਸ਼ਨ 'ਤੇ ਸ਼ੋਕ ਸਭਾ ਕਰਕੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ। ਪਰਿਵਾਰ ਅਤੇ ਭਾਈਚਾਰੇ ਤੋਂ ਇਲਾਵਾ ਇਸ ਮੌਕੇ ਸ਼ਹਿਰ ਦੇ ਮਹਾਨ ਸਮਾਜ ਸੇਵਕ ਡਾਕਟਰ ਜਸਵੰਤ ਸਿੰਘ ਸਚਦੇਵ, ਟੂਸਾਨ ਸ਼ਹਿਰ ਤੋਂ ਉਚੇਚੇ ਤੌਰ 'ਤੇ ਗੋਰੇ ਸਿੱਖ ਬੀਬੀ ਸਤਿਬੀਰ ਕੌਰ ਖਾਲਸਾ ਅਤੇ ਫੀਨਿਕਸ ਤੋਂ ਸ੍ਰੀ ਦਾਤਾਰ ਸਿੰਘ, ਇੰਟਰਫੇਥ ਸੁਸਾਇਟੀ ਵੱਲੋਂ ਲੈਰੀ ਫੁਲਟ ਅਤੇ ਉਹਨਾਂ ਦੇ ਭਰਾ ਰਾਣਾ ਸੋਢੀ, ਹਰਦੀਪ ਸਿੰਘ ਸੋਢੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਬੱਤ ਦੇ ਭਲੇ, ਸੁੱਖ ਸ਼ਾਂਤੀ ਲਈੇ ਅਰਦਾਸ ਕੀਤੀ ।


author

Vandana

Content Editor

Related News