ਇਜ਼ਰਾਈਲ ਦੇ ਬਾਅਦ UAE ਨੇ ਅਮਰੀਕਾ ਨਾਲ ਕੀਤਾ ਸਮਝੌਤਾ

09/13/2020 5:40:38 PM

ਵਾਸ਼ਿੰਗਟਨ (ਬਿਊਰੋ): ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਨੇ ਇਕ Enhanced Consular Privilege ਅਤੇ Immunization ਸਮਝੌਤੇ 'ਤੇ ਦਸਤਖਤ ਕੀਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ ਦੇ ਮੁਤਾਬਕ, ਇਹ ਸਮਝੌਤਾ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੌਂਸੁਲਰ ਸਟਾਫ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ। ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਅਮਰੀਕਾ ਦੇ ਸਹਿਯੋਗ ਨਾਲ ਅਮੀਰਾਤ ਅਤੇ ਇਜ਼ਰਾਈਲ ਦੇ ਵਿਚ ਇਕ ਇਤਿਹਾਸਿਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦੇ ਕੁਝ ਦਿਨ ਬਾਅਦ ਹੀ ਅਮਰੀਕਾ ਅਤੇ ਅਮੀਰਾਤ ਵਿਚ ਇਹ ਸਮਝੌਤਾ ਹੋਇਆ ਹੈ।

ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਅਤੇ ਅਮੀਰਾਤ ਨੇ ਇਕ ਇਮਿਊਨ ਸਮਝੌਤੇ 'ਤੇ ਦਸਤਖਤ ਕੀਤੇ, ਜੋ ਦੋਹਾਂ ਦੇਸ਼ਾਂ ਵਿਚ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ। ਇਹ ਸਮਝੌਤਾ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਕੌਂਸੁਲਰ ਸਟਾਫ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਦੇ ਵਿਚ ਸੰਬੰਧ ਹੋਰ ਮਜ਼ਬੂਤ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਇਕ ਮਹੀਨੇ ਬਾਅਦ ਵੀਜ਼ਾ ਸੇਵਾਵਾਂ ਮੁੜ ਬਹਾਲ 

ਵਿਭਾਗ ਨੇ ਕਿਹਾ ਕਿ ਇਹ ਸਮਾਨ ਕਦਰਾਂ ਕੀਮਤਾਂ ਦੇ ਲਈ ਇਕ ਵਸੀਅਤਨਾਮਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਖਾੜੀ ਖੇਤਰ ਵਿਚ ਸਥਿਰਤਾ ਬਣਾਈ ਰੱਖਣ, ਮੱਧ ਪੂਰਬ ਵਿਚ ਅਮਰੀਕੀ ਹਿੱਤਾਂ ਦੀ ਰੱਖਿਆ ਕਰਨ ਅਤੇ ਪੂਰੇ ਖਾੜੀ ਖੇਤਰ ਵਿਚ ਵਣਜ ਦੇ ਮੁਕਤ ਪ੍ਰਵਾਹ ਨੂੰ ਯਕੀਨੀ ਕਰਨ ਲਈ ਇਕ ਮਹੱਤਵਪੂਰਨ ਰਣਨੀਤਕ ਹਿੱਸੇਦਾਰ ਬਣਿਆ ਹੋਇਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਸੰਯੁਕਤ ਅਰਬ ਅਮੀਰਾਤ ਦੇ ਨਾਲ ਮਜ਼ਬੂਤ ਦੋ ਪੱਖੀ ਹਿੱਸੇਦਾਰੀ ਦੇ ਲਈ ਧੰਨਵਾਦੀ ਹਾਂ। ਯੂ.ਏ.ਈ. ਅਰਬ ਰਾਸ਼ਟਰਾਂ ਵਿਚ ਇਜ਼ਰਾਈਲ ਨਾਲ ਡਿਪਲੋਮੈਟਿਕ ਸੰਬੰਧ ਸ਼ੁਰੂ ਕਰਨ ਵਾਲਾ ਤੀਜਾ ਦੇਸ਼ ਹੋਵੇਗਾ। ਹੁਣ ਤੱਕ ਸਿਰਫ ਮਿਸਰ ਅਤੇ ਜੌਰਡਨ ਦੇ ਨਾਲ ਡਿਪਲੋਮੈਟਿਕ ਸੰਬੰਧ ਹਨ। 


Vandana

Content Editor

Related News