ਅਮਰੀਕਾ ਨੇ ਚੀਨੀ ਮਿਲਟਰੀ ਅਧਿਕਾਰੀਆਂ ''ਤੇ ਲਗਾਇਆ ''ਇਕਵੀਫੈਕਸ'' ਹੈਕਿੰਗ ਦਾ ਦੋਸ਼

Tuesday, Feb 11, 2020 - 10:34 AM (IST)

ਅਮਰੀਕਾ ਨੇ ਚੀਨੀ ਮਿਲਟਰੀ ਅਧਿਕਾਰੀਆਂ ''ਤੇ ਲਗਾਇਆ ''ਇਕਵੀਫੈਕਸ'' ਹੈਕਿੰਗ ਦਾ ਦੋਸ਼

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ 2017 ਵਿਚ ਦੁਨੀਆ ਦੀ ਸਭ ਤੋਂ ਵੱਡੀ ਹੈਕਿੰਗ ਹੋਈ। ਇਸ ਹੈਕਿੰਗ ਨਾਲ ਲੱਖਾਂ ਲੋਕਾਂ ਦੀ ਨਿੱਜਤਾ ਦਾ ਘਾਣ ਹੋਇਆ। ਸਭ ਤੋਂ ਵੱਡੀ ਗਿਣਤੀ ਵਿਚ ਉਪਭੋਗਤਾ ਡਾਟਾ ਹੈਕ ਕਰਨ ਲਈ ਅਮਰੀਕਾ ਨੇ ਚੀਨੀ ਮਿਲਟਰੀ ਦੇ 4 ਲੋਕਾਂ 'ਤੇ ਦੋਸ਼ ਲਗਾਇਆ। ਇਹਨਾਂ ਚਾਰਾਂ 'ਤੇ ਇਕਵੀਫੈਕਸ ਕ੍ਰੈਡਿਟ ਰਿਪੋਟਿੰਗ ਏਜੰਸੀ ਅਤੇ ਕਰੋੜਾਂ ਅਮਰੀਕੀਆਂ ਦੇ ਨਿੱਜੀ ਡਾਟਾ ਨੂੰ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। 2017 ਵਿਚ ਇਸ ਹੈਕਿੰਗ ਨਾਲ ਕਰੀਬ ਸਾਢੇ 14 ਕਰੋੜ ਲੋਕ ਪ੍ਰਭਾਵਿਤ ਹੋਏ ਸਨ। ਹੈਕਰਾਂ ਨੇ ਨਾਮ ਪਤੇ, ਸੋਸਲ ਸਿਕਓਰਿਟੀ (ਲੌਗਇਨ ਅਤੇ ਪਾਸਵਰਡ), ਡਰਾਈਵਰਾਂ ਦੇ ਲਾਈਸੈਂਸ ਨੰਬਰ ਅਤੇ ਕੰਪਨੀ ਦੇ ਡਾਟਾ ਬੇਸ ਵਿਚ ਸੇਵ ਦੂਜੀਆਂ ਨਿੱਜੀ ਜਾਣਕਾਰੀਆਂ ਚੋਰੀ ਕਰ ਲਈਆਂ ਸਨ। 

PunjabKesari

ਚੀਨੀ ਫੌਜ ਦੀ ਇਕ ਵਿੰਗ ਪੀਪਲਜ਼ ਲਿਬਰੇਸ਼ਨ ਆਰਮੀ ਦੇ 4 ਮੈਂਬਰਾਂ 'ਤੇ ਕੰਪਨੀ ਦੇ ਵਪਾਰ ਭੇਦ ਜਿਹੇ ਡਾਟਾਬੇਸ ਡਿਜ਼ਾਈਨ ਚੋਰੀ ਕਰਨ ਦਾ ਵੀ ਦੋਸ਼ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹਨਾਂ ਦੋਸ਼ੀ ਹੈਕਰਾਂ ਨੇ ਇਕ ਸਾਫਟਵੇਅਰ ਕਮੀ ਦਾ ਫਾਇਦਾ ਚੁੱਕਦੇ ਹੋਏ ਇਕਵੀਫੈਕਸ ਦੇ ਕੰਪਿਊਟਰ ਵਿਚ ਸੰਨ੍ਹਮਾਰੀ ਕੀਤੀ।ਉਹਨਾਂ ਨੇ ਯੂਜ਼ਰਸ ਦੇ ਲੌਗਇਨ ਅਤੇ ਪਾਸਵਰਡ ਹਾਸਲ ਕਰ ਲਏ, ਜਿਹਨਾਂ ਦੀ ਵਰਤੋਂ ਉਹ ਡਾਟਾਬੇਸ ਨੂੰ ਨੈਵੀਗੇਟ ਕਰਨ ਅਤੇ ਰਿਕਾਰਡ ਰਿਵੀਊ ਵਿਚ ਕਰਦੇ ਸਨ। ਇਸ ਦੇ ਇਲਾਵਾ ਹੈਕਰਸ ਨੇ ਯੂਜ਼ਰਸ ਦੇ ਟ੍ਰੈਕਸ ਵੀ ਹਾਸਲ ਕੀਤੇ, ਜਿਹਨਾਂ ਵਿਚ ਰੋਜ਼ਾਨਾ ਲੌਗ ਫਾਈਲ ਨੂੰ ਡਿਲੀਟ ਕਰਨਾ ਸ਼ਾਮਲ ਹੈ। 

PunjabKesari

ਇਸ ਦੇ ਇਲਾਵਾ ਇਸ ਵਿਚ ਕਰੀਬ 20 ਦੇਸ਼ਾਂ ਵਿਚ ਦਰਜਨਾਂ ਸਰਵਰਾਂ ਜ਼ਰੀਏ ਟ੍ਰੈਫਿਕ ਰੂਟਿੰਗ ਵੀ ਸ਼ਾਮਲ ਸੀ। ਸੋਮਵਾਰ ਨੂੰ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਕਿਹਾ,''ਇੰਨੇ ਵੱਡੇ ਪੱਧਰ 'ਤੇ ਇਹ ਚੋਰੀ ਦੀ ਇਹ ਘਟਨਾ ਹੈਰਾਨ ਕਰ ਦੇਣ ਵਾਲੀ ਸੀ। ਇਸ ਨਾਲ ਇਕਵੀਫੈਕਸ ਨੂੰ ਨਾ ਸਿਰਫ ਵਿੱਤੀ ਨੁਕਸਾਨ ਹੋਇਆ ਸਗੋਂ ਲੱਖਾਂ ਅਮਰੀਕੀ ਲੋਕਾਂ ਦੀ ਨਿੱਜਤਾ ਦਾ ਘਾਣ ਹੋਇਆ।'' ਇੱਥੇ ਦੱਸ ਦਈਏ ਕਿ ਦੋਸ਼ੀ ਹੈਕਰ ਚੀਨ ਤੋਂ ਹਨ ਅਤੇ ਕੋਈ ਵੀ ਹਾਲੇ ਹਿਰਾਸਤ ਵਿਚ ਨਹੀਂ ਹੈ। ਚੀਨੀ ਦੂਤਾਵਾਸ ਦੇ ਬੁਲਾਰੇ ਨੇ ਇਸ ਬਾਰੇ ਵਿਚ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਅਤੇ ਮੰਗਲਵਾਰ ਨੂੰ ਕੋਈ ਪ੍ਰਤਿਕਿਰਿਆ ਆ ਸਕਦੀ ਹੈ।


author

Vandana

Content Editor

Related News