ਅਮਰੀਕਾ ਦੇ ਯੂਨਾਇਟਡ ਪੰਜਾਬੀ ਵਰਜੀਨੀਆ ਅਤੇ ਮੈਰੀਲੈਂਡ ਸੂਬੇ ਦੇ ਪੰਜਾਬੀ ਕਲੱਬ ਦੇ ਮੇਗਾ ਮੇਲੇ ਨੇ ਪਾਈਆਂ ਧੂੰਮਾਂ

Tuesday, Oct 05, 2021 - 10:56 AM (IST)

ਵਾਸ਼ਿੰਗਟਨ,ਡੀ.ਸੀ  (ਰਾਜ ਗੋਗਨਾ): ਬੀਤੇਂ ਦਿਨ ਵਰਜੀਨੀਆ ਵਿਚ ਹੋਏ ਦੋ ਰੌਜ਼ਾ ਮੇਲਾ ਮੈਟਰੋਪੋਲੀਟਨ ਇਲਾਕੇ ਲਈ ਸਿਰਫ਼ ਮਿਸਾਲ ਹੀ ਨਹੀਂ ਬਲਕਿ ਇਕ ਇਤਿਹਾਸਕਾਰ ਹੋ ਕੇ ਨਿਬੜਿਆ। ਯੂਨਾਇਟਡ ਪੰਜਾਬੀ ਅਤੇ ਮੈਰੀਲੈਂਡ ਪੰਜਾਬੀ ਕਲੱਬ ਦੇ ਸਾਂਝੇ ਸ਼ਹਿਯੋਗ ਨਾਲ ਇਹ ਮੇਲਾ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੋਕੇ ਸ: ਆਗਿਆਪਾਲ ਸਿੰਘ ਬਾਠ ਨੇ ਆਪਣੀ ਗਰਜਵੀਂ ਅਵਾਜ਼ ਦੇ  ਨਾਲ ਮੇਲੇ ਦਾ ਆਗਾਜ਼ ਕੀਤਾ। ਆਮਨਾਂ ਬੁੱਟਰ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਦਾ ਸੁਮੇਲ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਸ਼ਿੰਦਿਆਂ ਦੀ ਆਮਦ ਨੇ ਬਾਰਡਰ ਦੀ ਲਕੀਰ ਟੱਪ ਕੇ ਇਸ ਮੇਲੇ ਨੂੰ ਚਾਰ ਚੰਨ ਲਾਏ ਗਏ। 

PunjabKesari

ਸ਼ੁਰੂ ਵਿੱਚ ਪੰਜਾਬੀ ਮੂਲ ਦੇ ਸੰਨੀ ਮੱਲ੍ਹੀ ਨੇ ਅਮਰੀਕਾ ਵਿਚ ਪੰਜਾਬੀ ਰਾਹੀਂ ਮੇਲਿਆਂ ਦੀ ਬੁਨਿਆਦ ਰੱਖੀ ਸੀ ਯੁਨਾਇਟਡ ਪੰਜਾਬੀ ਰਾਹੀਂ ਅਣਕਿਆਸਿਆ ਇਹ ਇਤਿਹਾਸ ਰੱਚਣ ਵਿੱਚ ਬਹੁਤ ਕਾਮਯਾਬੀ ਹਾਸਲ ਕੀਤੀ। ਕੋਰੋਨਾ ਦੀ ਜਾਨ ਲੇਵਾ ਬਿਮਾਰੀ ਕਾਰਨ ਇਨਸਾਨਿਅਤ ਦਿਲਾਂ ਵਿੱਚ ਪੈਦਾ ਹੋਈ ਦਹਿਸ਼ਤ ਨੂੰ ਦਰੜ ਕੇ ਇਸ ਕੰਮ ਨੂੰ ਹੱਥ ਪਾਉਣਾ ਕੋਈ ਖ਼ਾਲੇ ਜੀ ਦਾ ਵਾੜਾ ਨਹੀਂ ਸੀ। ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਸ਼ਾਮਲ ਹੋਣ ਲਈ ਆਏ ਸਾਰੇ ਪੰਜਾਬੀਆਂ ਨੇ ਇਸ ਜੁਹਰਤ ਦੀ ਬਹੁਤ ਸ਼ਲਾਘਾ ਕੀਤੀ। ਕਿਸਾਨ ਸੰਘਰਸ਼ ਨੂੰ ਸਮਰਪਿਤ ਮੇਲੇ ਦੀ ਸ਼ੁਰੂਆਤ ਨਾਹਰਿਆਂ ਨਾਲ ਸ਼ੁਰੂ ਕੀਤੀ ਗਈ। ਕਲਾਕਾਰ ਫਿਜ਼ਾ ਜਾਵੇਦ ਨੇ ਦਿਲਕਸ਼ ਆਵਾਜ਼ ਨਾਲ ਮੇਲੇ ਰੂਹ ਵਿੱਚ ਜਾਨ ਫੂਕ ਦਿੱਤੀ। 

PunjabKesari

ਸ਼ਾਜ਼ੀਆ ਮੰਜੂਰ ਦੇ ਗਾਣਿਆਂ ਤੇ ਆਗਿਆਪਾਲ ਬਾਠ ਜੀ ਦੇ ਭੰਗੜੇ ਲਈ ਆਪਣੇ ਆਪ ਨੂੰ ਵੀ ਦਰਸ਼ਕ ਰੋਕ ਨਾ ਸਕੇ ਅਤੇ ਆਗਿਆਪਾਲ ਦੇ ਨਾਲ ਭੰਗੜੇ ਵਿਚ ਸ਼ਰੀਕ ਹੋਏ ਸਥਾਨਕ ਚੋਣਾਂ ਨੇੜੇ ਹੋਣ ਕਾਰਨ ਅਤੇ ਸਥਾਨਕ ਪੰਜਾਬੀਆਂ ਵੱਲੋਂ ਰਾਜਨੀਤਕ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਦਵਿੰਦਰ ਸਿੰਘ ਬੰਦੇਸ਼ਾਂ, ਸਰਤਾਜ ਰੰਧਾਵਾ, ਕੁਲਦੀਪ ਸਿੰਘ ਮੱਲਾ ਤੇ ਲਖਵੀਰ ਸਿੰਘ ਤੱਖਰ ਅਤੇ ਹੋਰ ਬਹੁਤ ਹੀ ਹਸਤੀਆਂ, ਜਿੰਨਾ ਵਿੱਚ ਐਟੋਰਨੀ ਜਨਰਲ ਜੇਸਨ ਸਟੁਅਰਟ ਨੂੰ ਮੇਲੇ ਵਿੱਚ ਪੰਜਾਬੀ ਪਰਿਵਾਰਾਂ ਦੇ ਸਨਮੁੱਖ ਲੈ ਕੇ ਪੰਜਾਬੀ ਹਾਜ਼ਰ ਹੋਏ। ਕਲਾਕਾਰ ਕਿਸਾਨ ਮੋਰਚੇ ਲਈ ਆਪਣੇ ਅੰਦਾਜ਼ ਵਿੱਚ ਬਾਖੂਬੀ ਬਿਆਨ ਕਰਦੇ ਰਹੇ।

PunjabKesari

ਨਾਮਵਰ ਕਲਾਕਾਰ ਗੈਰੀ ਸੰਧੂ ਨੇ ਆਪਣੇ ਇਸ਼ਕ ਦੇ ਲੱਛਣਾਂ ਤੋ ਜਾਂਣੂ ਕਰਵਾ ਕੇ ਨੌਜਵਾਨਾਂ ਨੂੰ ਅਖਾੜੇ ਵਿੱਚ ਨੱਚਣ ਲਾ ਦਿੱਤਾ।ਗਾਇਕ ਗੁਰਨਾਂਮ ਭੁੱਲਰ ਨੇ ਆਪਣੀ ਮਨਮੋਹਕ ਅਵਾਜ਼ ਨਾਲ ਸਾਰੇ ਮੇਲੇ ਨੂੰ ਕੀਲ ਲਿਆ। ਦੁਪਿਹਰ ਤੋਂ ਸ਼ਾਮ ਤੇ ਰਾਤ ਕਦੋਂ ਪੈ ਗਈ ਪਤਾ ਨਹੀਂ ਲੱਗਿਆ। ਜਵਾਨੀ ਦੀ ਅੱਡੀ ਨੂੰ ਨੱਚਦਿਆਂ ਦੇਖ ਕਿ ਸੂਰਜ ਵੀ ਥੱਕ ਕੇ ਸੋਂ ਗਿਆ ਸੀਪਰ ਮੇਲਾ ਨਿਰੰਤਰ ਨਿਰਵਿਘਨ ਚੱਲਦਾ ਰਿਹਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 800 ਤੋਂ ਵਧੇਰੇ ਭਾਰਤੀ ਸ਼ਾਂਤੀ ਰੱਖਿਅਕ ਸੰਯੁਕਤ ਰਾਸ਼ਟਰ ਦੇ ਵੱਕਾਰੀ 'ਮੈਡਲਾਂ' ਨਾਲ ਸਨਮਾਨਿਤ 

ਖਾਣੇ ਤੋ ਲੈ ਕੇ ਕੱਪੜੇ ਵਾਲ਼ੀਆਂ ਦੁਕਾਨਾਂ ਦੇ ਕੋਰੋਨਾ ਬਿਮਾਰੀ ਵੱਲੋਂ ਪੈਦਾ ਕੀਤੇ ਉਲਾਂਭੇ ਇਸ ਮੇਲੇ ਵਿੱਚ ਆਈ ਭੀੜ ਨੇ ਧੂੰਏਂ ਦੇ ਗ਼ੁਬਾਰ ਵਾਂਗਰ ਉਡਾ ਦਿੱਤੇ। ਇਸ ਮੌਕੇ ਸਮਾਪਤੀ ਸਮਾਰੋਹ ਵਿਚ ਇੱਥੋਂ ਦੇ ਰਾਜਨੀਤਕ ਸਿੱਖ ਆਗੂ ਮਹਿਤਾਬ ਸਿੰਘ ਕਾਹਲੋ ਨੇ ਰਾਜਨੀਤਕ ਪਾਰਟੀਆਂ ਦਾ ਭਾਈਚਾਰੇ ਨੂੰ ਖ਼ਾਸ ਤੌਰ 'ਤੇ ਆਪਣੇ ਨਾਂ-ਮਾਤਰ ਸੰਬੋਧਨ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਵਾਰ ਵਾਸਿੰਗਟਨ ਡੀ ਸੀ, ਮੈਰੀਲੈਂਡ ਤੇ ਵਰਜੀਨੀਆ ਦੇ  ਮੈਟਰੋਪੋਲੀਟਨ ਏਰੀਏ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕੋਰੋਨਾ ਬਿਮਾਰੀ ਤੇ ਕਿਸਾਨੀ ਸੰਘਰਸ਼ ਲਈ ਪੰਜਾਬੀ ਆਪਣੀ ਹਿੱਕ ਨਾਲ ਮੁਕਾਬਲਾ ਕਰਨ ਦੀ ਜੁਹਰਤ ਰੱਖਦੇ ਹਨ।


Vandana

Content Editor

Related News