ਸੰਯੁਕਤ ਰਾਸ਼ਟਰ ਦੀ ਚੇਤਾਵਨੀ : ਕੋਰੋਨਾ ਦੀ ਵਜ੍ਹਾ ਨਾਲ ਗਰੀਬੀ ਵਿਚ ਡੁੱਬ ਸਕਦੇ ਹਨ 4.9 ਕਰੋੜ ਲੋਕ

06/10/2020 8:20:37 PM

ਨਿਊਯਾਰਕ (ਭਾਸ਼ਾ)- ਦੁਨੀਆਭਰ ਵਿਚ ਲਾਕਡਾਊਨ ਕਈ ਵੱਡੀਆਂ ਸਮੱਸਿਆਵਾਂ ਲੈ ਕੇ ਆਉਣ ਵਾਲਾ ਹੈ। ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਕੋਰੋਨਾ ਦੀ ਵਜ੍ਹਾ ਨਾਲ 4.9 ਕਰੋੜ ਹੋਰ ਲੋਕ ਬਹੁਤ ਗਰੀਬੀ ਵਿੱਚ ਡੁੱਬ ਸਕਦੇ ਹਨ। ਇਹੀ ਨਹੀਂ ਗਲੋਬਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਹਰ ਇਕ ਪ੍ਰਤੀਸ਼ਤ ਦੀ ਗਿਰਾਵਟ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ 'ਤੇ ਪਵੇਗਾ। ਦੁਨੀਆ ਵਿਚ 7 ਲੱਖ ਵਾਧੂ ਬੱਚਿਆਂ ਦਾ ਵਿਕਾਸ ਰੁੱਕ ਜਾਵੇਗਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦਾ ਕਹਿਣਾ ਹੈ ਕਿ ਭੋਜਨ ਤੇ ਪੋਸ਼ਣ ਨਾਲ ਅਸੁਰੱਖਿਅਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਦੇਸ਼ਾਂ ਤੋਂ ਗਲੋਬਲ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਲਈ ਕਿਹਾ ਹੈ।
82 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦਾ ਸ਼ਿਕਾਰ
ਭੋਜਨ ਸੁਰੱਖਿਆ 'ਤੇ ਨੀਤੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਦੀ 7.8 ਅਰਬ ਆਬਾਦੀ ਨੂੰ ਭੋਜਣ ਕਰਵਾਉਣ ਦੇ ਲਈ ਲੋੜੀਦਾ ਤੋਂ ਜ਼ਿਆਦਾ ਖਾਣਾ ਉਪਲੱਬਧ ਹੈ ਪਰ ਵਰਤਮਾਨ ਵਿਚ 82 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦਾ ਸ਼ਿਕਾਰ ਹਨ। 5 ਸਾਲ ਦੀ ਉਮਰ ਤੋਂ ਘੱਟ ਦੇ ਕਰੀਬ 14.4 ਕਰੋੜ ਬੱਚਿਆਂ ਦਾ ਵੀ ਵਿਕਾਸ ਨਹੀਂ ਹੋ ਰਿਹਾ ਹੈ।
 


Gurdeep Singh

Content Editor

Related News