ਸੰਯੁਕਤ ਰਾਸ਼ਟਰ ਨੇ 120 ਲੋਕਾਂ ਨੂੰ ਅਫਗਾਨਿਸਤਾਨ ਤੋਂ ਪਹੁੰਚਾਇਆ ਕਜ਼ਾਕਿਸਤਾਨ

Monday, Aug 23, 2021 - 01:01 PM (IST)

ਸੰਯੁਕਤ ਰਾਸ਼ਟਰ ਨੇ 120 ਲੋਕਾਂ ਨੂੰ ਅਫਗਾਨਿਸਤਾਨ ਤੋਂ ਪਹੁੰਚਾਇਆ ਕਜ਼ਾਕਿਸਤਾਨ

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਕਾਬੁਲ ਤੋਂ 120 ਲੋਕਾਂ ਨੂੰ ਕਜਾਕਿਸਤਾਨ ਦੇ ਅਲਮਾਟੀ ਪਹੁੰਚਾਇਆ ਹੈ।ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਬੀਤੇ ਹਫ਼ਤੇ ਵਿਚ ਇਹ ਇਸ ਤਰ੍ਹਾਂ ਦੀ ਦੂਜੀ ਉਡਾਣ ਸੀ। ਦੁਜਾਰਿਕ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਸੂਚਿਤ ਕੀਤਾ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਅਤੇ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸਹਿਯੋਗੀਆਂ ਦੇ ਰੂਪ ਵਿਚ ਕੰਮ ਕਰਨ ਵਾਲੇ ਕਈ ਗੈਰ-ਸਰਕਾਰੀ ਸੰਗਠਨਾਂ ਦੇ ਮੈਂਬਰਾਂ ਸਮੇਤ 120 ਲੋਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ।

ਉਹਨਾਂ ਨੇ ਦੱਸਿਆ ਕਿ ਯੂਐੱਨ ਨੇ ਇਹਨਾਂ ਲੋਕਾਂ ਨੂੰ 22 ਅਗਸਤ ਨੂੰ ਕਾਬੁਲ ਤੋਂ ਅਲਮਾਟੀ ਪਹੁੰਚਾਇਆ ਗਿਆ ਸੀ। ਇਸ ਦੇ ਕੁਝ ਦਿਨ ਪਹਿਲਾਂ ਯੂਐੱਨ ਨੇ ਆਪਣੇ 100 ਜਵਾਨਾਂ ਨੂੰ ਕਾਬੁਲ ਵਿਚ 'ਸੁਰੱਖਿਆ ਅਤੇ ਹੋਰ ਮੁਸ਼ਕਲਾਂ' ਦੇ ਮੱਦੇਨਜ਼ਰ ਅਫਗਾਨਿਸਤਾਨ ਤੋਂ ਕਜ਼ਾਕਿਸਤਾਨ ਭੇਜਿਆ ਸੀ। ਦੁਜਾਰਿਕ ਨੇ ਕਿਹਾ,''ਯੂਐਨ ਦੇ ਅਧਿਕਾਰੀਆਂ ਦਾ ਇਕ ਹਿੱਸਾ ਜੋ ਅੱਜ ਕਾਬੁਲ ਤੋਂ ਰਵਾਨਾ ਹੋਇਆ ਉਹ ਅਲਮਾਟੀ ਵਿਚ ਰਹਿ ਕੇ ਕੰਮ ਕਰਦਾ ਰਹੇਗਾ।''

ਪੜ੍ਹੋ ਇਹ ਅਹਿਮ ਖਬਰ - ਅਫਗਾਨੀ ਔਰਤ ਨੇ ਅਮਰੀਕੀ ਫੌਜੀ ਜਹਾਜ਼ ’ਚ ਦਿੱਤਾ ਬੱਚੀ ਨੂੰ ਜਨਮ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦਾ ਧਿਆਨ ਹਾਲੇ ਮੌਜੂਦਾ ਆਪਣੇ ਹਜ਼ਾਰਾਂ ਜਵਾਨਾਂ ਅਤੇ ਸਹਿਯੋਗੀਆਂ ਦੀ ਸੁਰੱਖਿਆ 'ਤੇ ਹੈ ਅਤੇ ਲੱਖਾਂ ਲੋੜਵੰਦ ਅਫਗਾਨ ਲੋਕਾਂ ਨੂੰ ਲੋੜੀਂਦੀ ਮਨੁੱਖੀ ਮਦਦ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ 'ਤੇ ਹੈ।'' ਪਿਛਲੇ ਹਫ਼ਤੇ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਯੂਐੱਨ ਦੇ 100 ਕਰਮੀਆਂ ਨੂੰ ਕਾਬੁਲ ਤੋਂ ਅਲਮਾਟੀ ਭੇਜਿਆ ਗਿਆ ਹੈ ਜਿੱਥੇ ਰਹਿ ਕੇ ਉਹ ਕੰਮ ਕਰਦੇ ਰਹਿਣਗੇ। 

ਦੁਜਾਰਿਕ ਨੇ ਕਿਹਾ,''ਜਿਵੇਂ ਕਿ ਯੂਐੱਨ ਜਨਰਲ ਸਕੱਤਰ ਨੇ 16 ਅਗਸਤ ਨੂੰ ਸੁਰੱਖਿਆ ਪਰੀਸ਼ਦ ਨੂੰ ਦੱਸਿਆ ਸੀ, ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੀ ਮੌਜੂਦਗੀ ਸੁਰੱਖਿਆ ਹਾਲਾਤ ਦੇ ਮੁਤਾਬਕ ਹੋਵੇਗੀ। ਕਾਬੁਲ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵਰਤਮਾਨ ਵਿਚ ਸੁਰੱਖਿਆ ਅਤੇ ਹੋਰ ਮੁਸ਼ਕਲਾਂ ਦੇ ਮੱਦੇਨਜ਼ਰ, ਯੂਐੱਨ ਕਰਮੀਆਂ ਦੇ ਇਕ ਹਿੱਸੇ ਨੂੰ ਦੇਸ਼ ਤੋਂ ਬਾਹਰ ਲਿਜਾਣ ਦਾ ਫ਼ੈਸਲਾ ਲਿਆ ਗਿਆ। ਹਾਲਾਤ ਨੂੰ ਦੇਖਦੇ ਹੋਏ ਜਵਾਨਾਂ ਨੂੰ ਅਫਗਾਨਿਸਤਾਨ ਵਾਪਸ ਭੇਜਿਆ ਜਾਵੇਗਾ।'' ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਮਨੁੱਖੀ ਸੇਵਾ ਕਰਮੀ ਅਫਗਾਨਿਸਤਾਨ ਵਿਚ ਹੀ ਹਨ ਅਤੇ ਲੱਖਾਂ ਲੋੜਵੰਦ ਲੋਕਾਂ ਨੂੰ ਅਹਿਮ ਮਦਦ ਦੇ ਰਹੇ ਹਨ।


author

Vandana

Content Editor

Related News