ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਖਿਲਾਫ ਸੰਯੁਕਤ ਰਾਸ਼ਟਰ ਨੇ ਬੁਲਾਈ ਐਮਰਜੰਸੀ ਬੈਠਕ

Monday, Sep 04, 2017 - 01:35 AM (IST)

ਵਾਸ਼ਿੰਗਟਨ — ਉੱਤਰ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਪਰੀਖਣ ਕੀਤਾ ਹੈ ਅਤੇ ਉਸ ਨੇ ਆਪਣੇ 6ਵੇਂ ਅਤੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪਰੀਖਣ ਨੂੰ ਪੂਰੀ ਤਰ੍ਹਾਂ ਨਾਲ ਸਫਲ ਦੱਸਿਆ। ਉਧਰ ਮੁੱਦੇ 'ਤੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ 'ਚ ਆਪਾਤ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਸੁਰੱਖਿਆ ਪਰੀਸ਼ਦ ਦੇ 15 ਮੈਂਬਰੀ ਦੇਸ਼ ਸ਼ਾਮਲ ਹੋਣਗੇ। ਇਹ ਬੈਠਕ ਅਮਰੀਕੀ ਸਮੇਂ ਮੁਤਾਬਕ ਸੋਮਵਾਰ ਸਵੇਰੇ 10 ਵਜੇ ਬੈਠਕ ਸ਼ੁਰੂ ਹੋਵੇਗੀ। 
ਇਸ ਬੈਠਕ 'ਚ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਵੀ ਸ਼ਾਮਲ ਹੋਵੇਗੀ। ਉੱਤਰ ਕੋਰੀਆ ਦੇ ਇਸ ਕਦਮ 'ਤੇ ਅਮਰੀਕਾ ਨੇ ਸਖਤ ਆਰਥਿਕ ਪਾਬੰਦੀਆਂ ਦੀ ਲਿਸਟ ਤਿਆਰ ਕਰਨ ਦੀ ਗੱਲ ਕਹੀ ਹੈ। ਇਸ ਹਾਈਡ੍ਰੋਜਨ ਬੰਬ ਨੂੰ ਅੰਤਰ-ਮਹਾਦੀਪ ਬੈਲੇਸਟਿਕ ਮਿਜ਼ਾਈਲ (ਆਈ. ਸੀ. ਬੀ. ਐੱਮ.) 'ਤੇ ਲਗਾਇਆ ਜਾ ਸਕਦਾ ਹੈ। ਪਿਛਲੇ ਹਫਤੇ ਹੀ ਉਸ ਦੀ ਇਕ ਮਿਜ਼ਾਈਲ ਜਾਪਾਨ ਦੇ ਉਪਰੋਂ ਹੋ ਕੇ ਲੰਘੀ ਸੀ। ਜਿਸ ਦੀ ਉਨ੍ਹਾਂ ਨੇ ਸਖਤ ਨਿੰਦਾ ਕੀਤੀ ਸੀ।


Related News