ਹਰੇਕ ਸਾਲ 1 ਅਰਬ ਬੱਚੇ ਹੁੰਦੇ ਹਨ ਹਿੰਸਾ ਦੇ ਸ਼ਿਕਾਰ : ਸੰਯੁਕਤ ਰਾਸ਼ਟਰ

Friday, Jun 19, 2020 - 05:04 PM (IST)

ਸੰਯੁਕਤ ਰਾਸ਼ਟਰ (ਭਾਸ਼ਾ):: ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀਆਂ ਸਥਾਪਿਤ ਰਣਨੀਤੀਆਂ ਦਾ ਪਾਲਣ ਕਰਨ ਵਿਚ ਲੱਗਭਗ ਸਾਰੇ ਦੇਸ਼ਾਂ ਦੇ ਅਸਫਲ ਰਹਿਣ ਦੇ ਕਾਰਨ ਦੁਨੀਆ ਭਰ ਵਿਚ ਅੱਧੇ ਤੋਂ ਜ਼ਿਆਦਾ ਬੱਚੇ ਮਤਲਬ ਇਕ ਅਰਬ ਬੱਚੇ ਹਰੇਕ ਸਾਲ ਸਰੀਰਰ, ਯੌਨ ਅਤੇ ਮਨੋਵਿਗਿਆਨੀ ਹਿੰਸਾ ਨਾਲ ਪ੍ਰਭਾਵਿਤ ਹੁੰਦੇ ਹਨ, ਜ਼ਖਮੀ ਹੁੰਦੇ ਹਨ ਅਤੇ ਮਾਰੇ ਜਾਂਦੇ ਹਨ। ਸੰਯੁਕਤ ਰਾਸ਼ਟਰ ਦੀ ਆਪਣੀ ਤਰ੍ਹਾਂ ਦੀ ਪਹਿਲੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। 

ਮਾਹਰਾਂ ਨੇ ਇਸ ਰਿਪੋਰਟ ਵਿਚ ਰੇਖਾਂਕਿਤ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਵਿਭਿੰਨ ਦੇਸ਼ਾਂ ਵਿਚ ਲਗਾਈ ਗਈ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਨਾਲ ਦੁਰਵਿਵਹਾਰ ਕਰਨ ਵਾਲਿਆਂ ਦੇ ਨਾਲ ਲਗਾਤਾਰ ਰਹਿਣ ਲਈ ਮਜਬੂਰ ਹੋਣਾ ਪਿਆ। ਵੀਰਵਾਰ ਨੂੰ ਜਾਰੀ ਕੀਤੀ ਗਈ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ 'ਤੇ ਗਲੋਬਲ ਸਥਿਤੀ ਰਿਪੋਰਟ 2020 ਵਿਚ ਕਿਹਾ ਗਿਆ ਕਿ ਲੱਗਭਗ ਸਾਰੇ ਦੇਸ਼ਾਂ (88 ਫੀਸਦੀ) ਵਿਚ ਨਾਬਾਲਗਾਂ ਦੀ ਸੁਰੱਖਿਆ ਲਈ ਕਾਨੂੰਨ ਹਨ ਪਰ ਅੱਧੇ ਤੋਂ ਵੀ ਘੱਟ (47 ਫੀਸਦੀ) ਨੇ ਮੰਨਿਆ ਕਿ ਉਹ ਸਖਤੀ ਨਾਲ ਇਹਨਾਂ ਨੂੰ ਲਾਗੂ ਕਰਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਸਥਾਪਿਤ ਰਣਨੀਤੀਆ ਦੀ ਪਾਲਣਾ ਕਰਨ ਵਿਚ ਦੇਸ਼ ਅਸਫਲ ਰਹੇ ਹਨ ਇਸ ਲਈ ਹਰੇਕ ਸਾਲ ਕਰੀਬ 1 ਅਰਬ ਬੱਚੇ ਸਰੀਰਕ, ਯੌਨ ਜਾਂ ਮਨੋਵਿਗਿਆਨੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ। 

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲਰ ਤੇਦਰੋਸ ਅਧਾਨੋਮ ਗੇਬ੍ਰੇਯਸਸ ਨੇ ਕਿਹਾ,''ਬੱਚਿਆਂ ਵਿਰੁੱਧ ਹੋਣ ਵਾਲੀ ਹਿੰਸਾ ਦੇ ਲਈ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ ਹੈ।'' ਉਹਨਾਂ ਨੇ ਕਿਹਾ,''ਸਾਡੇ ਕੋਲ ਇਸ ਨੂੰ ਰੋਕਣ ਲਈ ਸਬੂਤ ਆਧਾਰਿਤ ਮਾਧਿਅਮ ਹਨ ਜਿਸ ਨੂੰ ਲਾਗੂ ਕਰਨ ਦੀ ਅਸੀਂ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ। ਬੱਚਿਆਂ ਦੀ ਸਿਹਤ ਅਤੇ ਕੁਸ਼ਲਤਾ ਦੀ ਰੱਖਿਆ ਕਰਨੀ ਸਾਡੇ ਸਾਰਿਆਂ ਦੀ ਸਿਹਤ ਅਤੇ ਕੁਸ਼ਲਤਾ ਦੀ ਰੱਖਿਆ ਕਰਨ ਲਈ ਮਹੱਤਵਪੂਰਣ ਹੈ, ਹੁਣ ਦੇ ਲਈ ਅਤੇ ਭਵਿੱਖ ਦੇ ਲਈ ਵੀ।'' ਵਿਸ਼ਵ ਸਿਹਤ ਸੰਗਠਨ, ਯੂਨੀਸੇਫ, ਯੂਨੇਸਕੋ, ਬੱਚਿਆਂ ਦੇ ਵਿਰੁੱਧ ਹਿੰਸਾ 'ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ 'And Violence Partnership' ਵੱਲੋਂ ਜਾਰੀ ਇਸ ਰਿਪੋਰਟ ਵਿਚ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਅਤੇ ਉਸ ਦੇ ਵਿਰੁੱਧ ਪ੍ਰਤੀਕਿਰਿਆ ਦੇਣ ਦੇ ਲਈ ਤਿਆਰ ਕੀਤੀਆਂ ਗਈਆਂ 7 ਰਣਨੀਤੀਆਂ ਦਾ ਸੰਗ੍ਰਿਹ 'ਇੰਸਪਾਇਰ' ਟੇਂਮਲੇਟ ਦੇ ਸੰਬੰਧ ਵਿਚ 155 ਦੇਸ਼ਾਂ ਦੀ ਤਰੱਕੀ ਨੂੰ ਮਾਰਕ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- UAE 'ਚ ਭਾਰਤੀ ਪਾਸਪੋਰਟ ਸੇਵਾਵਾਂ ਲਈ ਨਵੀਂ ਆਨਲਾਈਨ ਬੁਕਿੰਗ ਸ਼ੁਰੂ

ਰਿਪੋਰਟ ਵਿਚ ਸਾਰੇ ਦੇਸ਼ਾਂ ਨੂੰ ਇਹਨਾਂ ਰਣਨੀਤੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਤੇਜ਼ ਕਰਨ ਦੀ ਲੋੜ ਦਾ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ। ਇਸ ਵਿਚ ਪਹਿਲੀ ਵਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਤਲੇਆਮ ਨੂੰ ਲੈ ਕੇ ਗਲੋਬਲ ਅਨੁਮਾਨ ਦਰਸ਼ਾਇਆ ਗਿਆ ਹੈ। ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੇਨਰੀਦਾ ਫੋਰ ਨੇ ਕਿਹਾ,''ਬੱਚਿਆਂ ਦੇ ਵਿਰੁੱਧ ਹਿੰਸਾ ਹਮੇਸ਼ਾ ਗਲੋਬਲ ਪੱਧਰ 'ਤੇ ਹੁੰਦੀ ਰਹੀ ਹੈ ਪਰ ਹੁਣ ਸਥਿਤੀਆਂ ਹੋਰ ਵਿਗੜ ਰਹੀਆਂ ਹਨ।'' ਉਹਨਾਂ ਨੇ ਕਿਹਾ ਕਿ ਤਾਲਾਬੰਦੀ, ਸਕੂਲਾਂ ਦੇ ਬੰਦ ਹੋਣ ਅਤੇ ਆਵਾਜਾਈ 'ਤੇ ਪਾਬੰਦੀ ਦੇ ਕਾਰਨ ਕਈ ਬੱਚੇ ਉਹਨਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਦੇ ਨਾਲ ਫਸ ਗਏ ਹਨ। ਕਿਉਂਕਿ ਉਹਨਾਂ ਕੋਲ ਕੋਈ ਹੋਰ ਸੁਰੱਖਿਅਤ ਸਥਾਨ ਨਹੀਂ ਹੈ। 


Vandana

Content Editor

Related News