ਸੰਯੁਕਤ ਰਾਸ਼ਟਰ ਨੇ ਸੀ.ਏ.ਆਰ. ''ਚ ਹਥਿਆਰਾਂ ਦੀ ਪਾਬੰਦੀ ''ਚ ਦਿੱਤੀ ਛੋਟ
Friday, Sep 13, 2019 - 10:41 AM (IST)

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਸੈਂਟਰਲ ਅਫਰੀਕਨ ਰੀਪਬਲਿਕ (ਸੀ.ਏ.ਆਰ.) ਵਿਚ ਲੱਗੀ ਹਥਿਆਰ ਪਾਬੰਦੀ ਨੂੰ ਆਸਾਨ ਬਣਾਉਣ ਲਈ ਸਰਬ ਸੰਮਤੀ ਨਾਲ ਵੋਟਿੰਗ ਕੀਤੀ। ਅਸਲ ਵਿਚ ਫਰਵਰੀ ਵਿਚ ਇਸ ਦੇਸ਼ ਦੀ ਸਰਕਾਰ ਨੇ 14 ਹਥਿਆਰਬੰਦ ਸਮੂਹਾਂ ਨਾਲ ਇਕ ਸ਼ਾਂਤੀ ਸਮਝੌਤਾ ਕੀਤਾ ਸੀ।
ਵੀਰਵਾਰ ਨੂੰ ਪਾਸ ਪ੍ਰਸਤਾਵ ਵਿਚ ਸੀ.ਏ.ਆਰ. ਅਧਿਕਾਰੀਆਂ ਨੂੰ ਤੁਰੰਤ ਸਿਖਲਾਈ ਦੇਣ ਅਤੇ ਸੁਰੱਖਿਆ ਬਲਾਂ ਨੂੰ ਹਥਾਆਰਾਂ ਨਾਲ ਲੈਸ ਕਰਨ ਦੀ ਗੱਲ ਕਹੀ ਗਈ ਤਾਂ ਜੋ ਉਹ ਨਾਗਰਿਕਾਂ ਦੀ ਆਉਣ ਵਾਲੇ ਖਤਰਿਆਂ ਤੋਂ ਰੱਖਿਆ ਕਰ ਸਕਣ। ਜਨਵਰੀ ਵਿਚ ਪਰੀਸ਼ਦ ਨੇ ਹਥਿਆਰ 'ਤੇ ਪਾਬੰਦੀ ਨੂੰ ਇਕ ਸਾਲ ਤੱਕ ਦੇ ਲਈ ਹੋਰ ਵਧਾ ਦਿੱਤਾ ਸੀ ਪਰ ਕਿਹਾ ਸੀ ਕਿ ਉਹ ਸਰਕਾਰ ਵੱਲੋਂ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਨੂੰ ਦੇਖਦੇ ਹੋਏ ਇਸ ਦੀ ਸਮੀਖਿਆ 30 ਸਤੰਬਰ ਤੱਕ ਕਰਨਗੇ।