ਕੋਰੋਨਾ ਨੂੰ ਹਰਾਉਣ ਲਈ ਇੱਕ ਹੋਵੇ ਦੁਨੀਆ : ਐਂਟੋਨੀਓ ਗੁਤਾਰੇਸ
Tuesday, Dec 29, 2020 - 12:59 PM (IST)
ਨਿਊਯਾਰਕ (ਭਾਸ਼ਾ) : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਕੋਰੋਨਾ ਵਾਇਰਸ (ਕੋਵਿਡ-19) ਨੂੰ ਹਰਾਉਣ ਲਈ ਦੁਨੀਆ ਭਰ ਦੇ ਸਾਰੇ ਦੇਸ਼ਾਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ। ਸ਼੍ਰੀ ਗੁਟੇਰੇਸ ਨੇ ਸੋਮਵਾਰ ਨੂੰ ਜਾਰੀ ਨਵੇਂ ਸਾਲ ਦੇ ਸੰਬੋਧਨ ਵਿੱਚ ਕਿਹਾ, ‘2020 ਪ੍ਰੀਖਣਾਂ, ਤਰਾਸਦੀਆਂ ਅਤੇ ਹੰਝੂਆਂ ਦਾ ਸਾਲ ਰਿਹਾ ਹੈ। ਗਰੀਬੀ, ਅਸਮਾਨਤਾ ਅਤੇ ਭੁੱਖਮਰੀ ਵੱਧ ਰਹੀ ਹੈ। ਨੌਕਰੀਆਂ ਖ਼ਤਮ ਹੋ ਰਹੀਆਂ ਹਨ ਅਤੇ ਕਰਜੇ ਵੱਧ ਰਹੇ ਹਨ। ਬੱਚੇ ਸੰਘਰਸ਼ ਕਰ ਰਹੇ ਹਨ। ਘਰਾਂ ਵਿੱਚ ਹਿੰਸਾ ਵੱਧ ਰਹੀ ਹੈ ਅਤੇ ਹਰ ਪਾਸੇ ਅਸੁਰੱਖਿਆ ਹੈ।’
ਇਹ ਵੀ ਪੜ੍ਹੋ : ਭਾਰਤ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ
ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ‘ਏਕਤਾ ਅਤੇ ਇੱਕਜੁੱਟਤਾ’ ਨਾਲ ਕੰਮ ਕਰਣਾ ਚਾਹੀਦਾ ਹੈ, ਜਿਸ ਨਾਲ ਕਿ ਦੁਨੀਆਭਰ ਵਿੱਚ ਆਸ ਦੀਆਂ ਕਿਰਨਾਂ ਪਹੁੰਚ ਸਕਣ। ਸਕੱਤਰ ਜਨਰਲ ਨੇ ਕਿਹਾ, ‘2021 ਲਈ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਉਦੇਸ਼ ਕਾਰਬਨ ਉਤਸਰਜਨ ਵਿੱਚ ਕਮੀ, 2050 ਤੱਕ ਸ਼ੁੱਧ ਜ਼ੀਰੋ ਉਤਸਰਜਨ ਲਈ ਇੱਕ ਗਲੋਬਲ ਗੱਠਜੋੜ ਬਣਾਉਣ ਦੀ ਹੈ। ਹਰ ਇੱਕ ਵਿਅਕਤੀ, ਸਰਕਾਰ, ਸ਼ਹਿਰ ਅਤੇ ਕਾਰੋਬਾਰ ਬਿਹਤਰ ਭਵਿੱਖ ਬਣਾਉਣ ਵਿੱਚ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਇਕੱਠੇ ਮਿਲ ਕੇ ਰਹੋ ਅਤੇ ਕੁਦਰਤ ਦੇ ਨਾਲ ਸ਼ਾਂਤੀ ਬਣਾਈ ਰੱਖੋ, ਜਲਵਾਯੂ ਸੰਕਟ ਨਾਲ ਨਜਿੱਠਣ ਕੇ, ਕੋਵਿਡ-19 ਦੇ ਪ੍ਰਸਾਰ ਨੂੰ ਰੋਕ ਕੇ 2021 ਨੂੰ ਹੀਲਿੰਗ ਸਾਲ ਬਣਾਈਏ।’
ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐਸ.ਐਸ.ਈ.) ਅਨੁਸਾਰ ਵਿਸ਼ਵ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਹੁਣ ਤੱਕ 17.74 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8.12 ਕਰੋੜ ਤੋਂ ਜ਼ਿਆਦਾ ਲੋਕ ਪੀੜਤ ਹਨ।
ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।