ਬ੍ਰਿਟੇਨ ਦੇ ਹੀਥਰੋ ਹਵਾਈਅੱਡੇ ਨੇ ਭਾਰਤ ਤੋਂ ਵਾਧੂ ਉਡਾਣਾਂ ਨੂੰ ਨਹੀਂ ਦਿੱਤੀ ਮਨਜੂਰੀ

Thursday, Apr 22, 2021 - 06:36 PM (IST)

ਬ੍ਰਿਟੇਨ ਦੇ ਹੀਥਰੋ ਹਵਾਈਅੱਡੇ ਨੇ ਭਾਰਤ ਤੋਂ ਵਾਧੂ ਉਡਾਣਾਂ ਨੂੰ ਨਹੀਂ ਦਿੱਤੀ ਮਨਜੂਰੀ

ਲੰਡਨ : ਬ੍ਰਿਟੇਨ ਦੇ ਹੀਥਰੋ ਹਵਾਈਅੱਡੇ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਬ੍ਰਿਟੇਨ ਦੀ ਕੋਵਿਡ-19 ਯਾਤਰਾ ‘ਲਾਲ ਸੂਚੀ’ ਵਿਚ ਪਾਉਣ ਤੋਂ ਪਹਿਲਾਂ, ਦੇਸ਼ ਤੋਂ ਵਾਧੂ ਉਡਾਣਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਸੂਚੀ ਬ੍ਰਿਟਿਸ਼ ਜਾਂ ਆਇਰਲੈਂਡ ਦੇ ਨਿਵਾਸੀਆਂ ਨੂੰ ਛੱਡ ਕੇ ਬਾਕੀ ਸਾਰਿਆਂ ’ਤੇ ਦੇਸ਼ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਲਗਾਉਂਦੀ ਹੈ। ਮੀਡੀਆ ਰਿਪੋਰਟ ਮੁਤਾਬਕ ਹਵਾਬਾਜ਼ੀ ਕੰਪਨੀਆਂ ਤੋਂ ਵਾਧੂ ਉਡਾਣਾਂ ਨੂੰ ਇਜਾਜ਼ਤ ਦੇਣ ਦੀ ਬੇਨਤੀ ਨੂੰ ਇਸ ਲਈ ਰੱਦ ਕਰ ਦਿੱਤਾ ਗਿਆ, ਕਿਉਂਕਿ ਪਾਸਪੋਰਟ ਦੀ ਜਾਂਚ ਦੌਰਾਨ ਲੰਬੀਆਂ ਕਤਾਰਾਂ ਲੱਗਣ ਦਾ ਖ਼ਤਰਾ ਹੈ।

ਚਾਰ ਏਅਰਲਾਈਨਾਂ ਨੇ ਭਾਰਤ ਤੋਂ ਵਾਧੂ 8 ਉਡਾਣਾਂ ਦੇ ਸੰਚਾਲਨ ਦੀ ਬੇਨਤੀ ਕੀਤੀ ਸੀ, ਕਿਉਂਕਿ ਯਾਤਰੀ ਨਵੇਂ ਨਿਯਮਾਂ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਵਾਪਸ ਆਉਣਾ-ਜਾਣਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿਚ ਭਾਰਤ ਅਤੇ ਬ੍ਰਿਟੇਨ ਵਿਚਾਲੇ ਇਕ ਹਫ਼ਤੇ ਵਿਚ 30 ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਹਵਾਈਅੱਡੇ ਵੱਲੋਂ ਕਿਹਾ ਗਿਆ ਕਿ ਉਹ ਜ਼ਿਆਦਾ ਯਾਤਰੀਆਂ ਨੂੰ ਯਾਤਰਾ ਦੀ ਇਜਾਜ਼ਤ ਦੇ ਕੇ ਸਰਹੱਦ ’ਤੇ ਮੌਜੂਦ ਕਈ ਤਰ੍ਹਾਂ ਦੇ ਦਬਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਹੈ।

ਲਾਲ ਸੂਚੀ ਅਜਿਹੇ ਸਮੇਂ ਵਿਚ ਜਾਰੀ ਕੀਤੀ ਗਈ ਹੈ, ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਚਲਦੇ ਬ੍ਰਿਟਿਸ਼ ਪੀ.ਐਮ. ਬੋਰਿਸ ਜਾਨਸਨ ਨੂੰ ਵੀ 26 ਅਪ੍ਰੈਲ ਨੂੰ ਤੈਅ ਭਾਰਤ ਯਾਤਰਾ ਰੱਦ ਕਰਨੀ ਪਈ ਹੈ। ਇਹ ਸੂਚੀ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 4 ਵਜੇ ਤੋਂ ਪ੍ਰਭਾਵੀ ਹੋਵੇਗੀ।


author

cherry

Content Editor

Related News