ਡਾ. ਐੱਸ ਪੀ. ਸਿੰਘ ਓਬਰਾਏ ਨੇ ਪੰਜਾਬ ਤੋਂ ਦੁਬਈ ਲਈ ਇਕੱਲਿਆਂ ਭਰੀ ਉਡਾਣ, ਸਾਂਝਾ ਕੀਤਾ ਸ਼ਾਨਦਾਰ ਤਜਰਬਾ
Thursday, Jun 24, 2021 - 01:29 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਭਾਰਤੀ ਪ੍ਰਵਾਸੀ ਸੁਰਿੰਦਰ ਪਾਲ ਸਿੰਘ ਓਬਰਾਏ ਪੰਜਾਬ ਤੋਂ ਦੁਬਈ ਲਈ ਇਕੱਲੇ ਉਡਾਣ ਭਰਨ ਵਾਲੇ ਪਹਿਲੇ ਯਾਤਰੀ ਬਣ ਗਏ ਹਨ। ਸੁਰਿੰਦਰ ਪਾਲ ਸਿੰਘ ਓਬਰਾਏ ਸਮਾਜ ਵਿਚ ਇਕ ਵਪਾਰੀ ਅਤੇ ਸਮਾਜ ਸੇਵੀ ਵਜੋਂ ਵਿਚਰਦੇ ਹਨ ਅਤੇ ਉਨ੍ਹਾਂ ਕੋਲ ਯੂ.ਏ.ਈ. ਦਾ 10 ਸਾਲਾ ਗੋਲਡਨ ਵੀਜ਼ਾ ਹੈ। ਬੁੱਧਵਾਰ ਨੂੰ ਉਹ ਏਅਰ ਇੰਡੀਆ (AI929) ਵਿਮਾਨ ਜ਼ਰੀਏ ਪੰਜਾਬ ਤੋਂ ਦੁਬਈ ਲਈ ਰਵਾਨਾ ਹੋਏ।
ਓਬਰਾਏ, ਜੋ ਕੱਲ੍ਹ ਗੁਰਦਾਸਪੁਰ ਵਿਚ ਇਕ ਪੈਥੋਲੋਜੀਕਲ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ ਜ਼ਮੀਨ ਦੀ ਜਾਂਚ ਕਰਨ ਪਹੁੰਚੇ ਸਨ, ਅੱਧੀ ਰਾਤ ਨੂੰ (AI 929) ਫਲਾਈਟ ਫੜਨ ਲਈ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਆਪਣਾ ਤਜਰਬਾ ਸਾਂਝਾ ਕਰਦੇ ਸੁਰਿੰਦਰ ਪਾਲ ਸਿੰਘ ਓਬਰਾਏ ਨੇ ਕਿਹਾ ਕਿ ਫਲਾਈਟ ਵਿਚ ਮੇਰਾ ਸਮਾਂ ਬਹੁਤ ਸ਼ਾਨਦਾਰ ਬੀਤਿਆ। ਇਹ ਤਜਰਬਾ ਮੈਨੂੰ ਸਾਰੀ ਉਮਰ ਯਾਦ ਰਹੇਗਾ ਅਤੇ ਮੈਂ ਇਸ ਲਈ ਸਿਰਫ਼ 740 ਦਿਰਹਮ ਮਤਲਬ 14,800 ਰੁਪਏ ਦਾ ਭੁਗਤਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਜਹਾਜ਼ ਵਿਚ ਇਕੱਲਾ ਸੀ ਅਤੇ ਤੁਰ ਫਿਰ ਕੇ ਜਹਾਜ਼ ਦੀ ਲੰਬਾਈ ਨਾਪ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਭੁੱਖ ਲੱਗਣ 'ਤੇ ਬੱਚੀ ਨੇ ਆਰਡਰ ਕਰ ਦਿੱਤੇ '100 ਬਾਊਲ ਨੂਡਲਜ਼'
ਇਸ ਦੌਰਾਨ ਪਾਇਲਟ ਨੇ ਸੁਰਿੰਦਰ ਪਾਲ ਸਿੰਘ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨਾਲ ਬਹੁਤ ਸਾਰੀਆਂ ਸੈਲਫੀਆਂ ਲਈਆਂ। ਇਸ ਤੋਂ ਬਾਅਦ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣ 'ਤੇ ਉਨ੍ਹਾਂ ਨੇ ਇਨ੍ਹਾਂ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਂ ਏਅਰਪੋਰਟ 'ਤੇ RT PCR ਟੈਸਟ ਕਰਵਾਇਆ ਸੀ। ਹਵਾਈ ਅੱਡੇ 'ਤੇ ਕਰਮਚਾਰੀਆਂ ਨੇ ਮੈਨੂੰ ਹੋਰ ਯਾਤਰੀਆਂ ਬਾਰੇ ਪੁੱਛਿਆ ਤੇ ਉਹ ਇਹ ਜਾਣ ਕੇ ਹੈਰਾਨ ਸਨ ਕਿ ਮੈਂ ਫਲਾਈਟ ਵਿਚ ਇਕੱਲਾ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਮਿਲਣਗੇ 8 ਬਿਲੀਅਨ ਡਾਲਰ ਦੇ ਰਾਹਤ ਫੰਡ
ਸੁਰਿੰਦਰ ਪਾਲ ਸਿੰਘ ਓਬਰਾਏ ਨੇ ਦੁਬਈ ਦੇ ਗੋਲਡਨ ਵੀਜ਼ਾ ਧਾਰਕਾਂ ਲਈ ਸ਼ੁਰੂ ਕੀਤੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੇਰੇ ਪਰਿਵਾਰ ਵਾਲੇ ਅਤੇ ਦੋਸਤਾਂ ਨੇ ਕਿਹਾ ਸੀ ਕਿ ਮੈਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਮੈਂ ਆਪਣੇ ਦਸਤਾਵੇਜ਼ ਨਾਲ ਲੈ ਲਏ ਜੋ ਦੁਬਈ ਵਿਚ ਜ਼ਰੂਰੀ ਸਨ ਅਤੇ ਉਹ ਸਾਰੇ ਵੈਧ ਸਨ। ਉਨ੍ਹਾਂ ਨੇ ਕਿਹਾ ਗੋਲਡਨ ਵੀਜ਼ਾ ਹੋਣ ਦੇ ਬਹੁਤ ਫ਼ਾਇਦੇ ਹਨ। ਗੌਰਤਲਬ ਹੈ ਕਿ ਕੋਵਿਡ-19 ਦੇ ਮਾਮਲਿਆਂ ਨੂੰ ਦੇਖਦੇ ਹੋਏ ਦੁਬਈ ਨੇ 24 ਅਪ੍ਰੈਲ ਤੋਂ ਭਾਰਤ ਤੋਂ ਦੁਬਈ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।