ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲਾ ਕਾਰਗੋ ਜਹਾਜ਼ ਫਾਰਸ ਦੀ ਖਾੜੀ ''ਚ ਡੁੱਬਿਆ

Thursday, Mar 17, 2022 - 05:22 PM (IST)

ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲਾ ਕਾਰਗੋ ਜਹਾਜ਼ ਫਾਰਸ ਦੀ ਖਾੜੀ ''ਚ ਡੁੱਬਿਆ

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲਾ ਇਕ ਮਾਲਵਾਹਕ ਜਹਾਜ਼ ਵੀਰਵਾਰ ਨੂੰ ਖ਼ਰਾਬ ਮੌਸਮ ਕਾਰਨ ਫਾਰਸ ਦੀ ਖਾੜੀ ਵਿਚ ਡੁੱਬ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਰਮਚਾਰੀ ਚਾਲਕ ਦਲ ਦੇ ਸਾਰੇ 30 ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਲੇਮ ਅਲ ਮਕਰਾਨੀ ਕਾਰਗੋ ਕੰਪਨੀ ਦੇ ਆਪ੍ਰੇਸ਼ਨ ਮੈਨੇਜਰ ਕੈਪਟਨ ਨਿਜ਼ਾਰ ਕਦੌਰਾ ਨੇ ਕਿਹਾ ਕਿ ਅਲ ਸਾਲਮੀ 6 ਖ਼ਰਾਬ ਮੌਸਮ ਅਤੇ ਤੂਫ਼ਾਨ ਵਿਚ ਫਸ ਗਿਆ ਅਤੇ ਫਿਰ ਡੁੱਬ ਗਿਆ।

ਇਹ ਵੀ ਪੜ੍ਹੋ: ਟੈਕਸਾਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਵਿਦਿਆਰਥੀਆਂ ਸਮੇਤ 9 ਹਲਾਕ

ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਚਾਲਕ ਦਲ ਦੇ 16 ਮੈਂਬਰਾਂ ਨੂੰ ਬਚਾਅ ਲਿਆ ਹੈ। ਬਾਕੀ 11 ਮੈਂਬਰਾਂ ਨੇ ਖੁਦ ਆਪਣੀ ਜਾਨ ਬਚਾਈ, ਜਦਕਿ 1 ਵਿਅਕਤੀ ਨੂੰ ਨੇੜੇ ਦੇ ਟੈਂਕਰ ਨੇ ਬਚਾ ਲਿਆ। ਚਾਲਕ ਦਲ ਦੇ 2 ਮੈਂਬਰ ਅਜੇ ਵੀ ਸਮੁੰਦਰ ਵਿਚ ਹਨ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਵਿਚ ਸੁਡਾਨ, ਭਾਰਤ, ਪਾਕਿਸਤਾਨ, ਯੂਗਾਂਡਾ, ਤਨਜ਼ਾਨੀਆ ਅਤੇ ਇਥੋਪੀਆ ਦੇ ਨਾਗਰਿਕ ਸ਼ਾਮਲ ਹਨ।

ਇਹ ਵੀ ਪੜ੍ਹੋ: 20 ਸਾਲਾਂ ਤੋਂ US 'ਚ ਰਹਿ ਰਹੀ ਭਾਰਤੀ-ਅਮਰੀਕੀ 'ਡ੍ਰੀਮਰ' ਦਾ ਛਲਕਿਆ ਦਰਦ, ਛੱਡਣਾ ਪੈ ਸਕਦੈ ਦੇਸ਼

ਇਹ ਜਹਾਜ਼ ਕਾਰ ਅਤੇ ਹੋਰ ਸਮਾਨ ਲੈ ਕੇ ਇਰਾਕ ਜਾ ਰਿਹਾ ਸੀ। ਸਰਕਾਰੀ IRNA ਨਿਊਜ਼ ਏਜੰਸੀ ਨੇ ਕਿਹਾ ਕਿ ਜਹਾਜ਼ ਅਸਲੁਯੇਹ ਤੱਟ ਤੋਂ ਕਰੀਬ 50 ਕਿਲੋਮੀਟਰ ਦੂਰ ਸੀ। ਉਸ ਨੇ ਦੱਸਿਆ ਕਿ ਈਰਾਨੀ ਦੇ ਬਚਾਅ ਕਰਮਚਾਰੀ ਜਹਾਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਯੂ.ਐੱਸ. ਨੇਵੀ ਦੀ 5ਵੀਂ ਫਲੀਟ, ਜੋ ਮੱਧ ਪੂਰਬ ਵਿਚ ਗਸ਼ਤ ਕਰਦੀ ਹੈ, ਨੇ ਅਜੇ ਤੱਕ ਇਸ 'ਤੇ ਟਿੱਪਣੀ ਦੀ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ। ਫਾਰਸ ਦੀ ਖਾੜੀ ਵਪਾਰ ਲਈ ਇਕ ਮਹੱਤਵਪੂਰਨ ਸਮੁੰਦਰੀ ਮਾਰਗ ਹੈ। ਇਸ ਰੂਟ 'ਤੇ ਜਹਾਜ਼ਾਂ ਦਾ ਡੁੱਬਣਾ ਇਕ ਦੁਰਲੱਭ ਘਟਨਾ ਹੈ। ਹਾਲਾਂਕਿ, ਖੇਤਰ ਵਿਚ ਤੂਫ਼ਾਨ ਆਉਂਦੇ ਰਹਿੰਦੇ ਹਨ ਅਤੇ ਮੌਸਮ ਲਗਾਤਾਰ ਖ਼ਰਾਬ ਹੁੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਕੈਨੇਡਾ ਦਾ ਵੱਡਾ ਫ਼ੈਸਲਾ, ਬੇਲਾਰੂਸ 'ਤੇ ਲਾਈ ਇਹ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News