ਦੁਬਈ ''ਚ ਕੈਂਸਰ ਤੋਂ ਬਚਣ ਦੇ ਬਾਅਦ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਵਿਡ-19 ਨੂੰ ਮਾਤ

Monday, Apr 27, 2020 - 06:08 PM (IST)

ਦੁਬਈ ''ਚ ਕੈਂਸਰ ਤੋਂ ਬਚਣ ਦੇ ਬਾਅਦ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਵਿਡ-19 ਨੂੰ ਮਾਤ

ਦੁਬਈ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਹਰ ਉਮਰ ਵਰਗ ਦਾ ਵਿਅਕਤੀ ਪ੍ਰਭਾਵਿਤ ਹੋ ਰਿਹਾ ਹੈ।ਇਸ ਸਭ ਦੇ ਬਾਵਜੂਦ ਦੁਨੀਆ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਵਾਇਰਸ ਨੂੰ ਮਾਤ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੁਬਈ ਵਿਚ ਭਾਰਤੀ ਮੂਲ ਦੀ 4 ਸਾਲਾ ਕੁੜੀ ਨੇ ਕੋਰੋਨਾ ਇਨਫੈਕਸ਼ਨ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਕੁੜੀ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਣ ਵਾਲੀ ਸੰਯੁਕਤ ਅਰਬ ਅਮੀਰਾਤ ਦੀ ਸਭ ਤੋਂ ਛੋਟੀ ਉਮਰ ਦੀ ਮਰੀਜ਼ ਬਣ ਗਈ ਹੈ। ਪਿਛਲੇ ਹਫਤੇ ਹੀ ਕੁੜੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਇਸ 4 ਸਾਲਾ ਕੁੜੀ ਦਾ ਨਾਮ ਸਿਵਾਨੀ ਹੈ।

ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸਿਵਾਨੀ ਨੂੰ 1 ਅਪ੍ਰੈਲ ਨੂੰ ਅਲ ਫਤੈਤਿਮ ਹੈਲਥ ਹਬ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਸਿਵਾਨੀ ਦੇ ਅੰਦਰ ਕੋਰੋਨਾ ਦਾ ਇਨਫੈਕਸ਼ਨ ਉਸ ਦੀ ਮਾਂ ਤੋਂ ਹੋਇਆ ਸੀ। ਉਸ ਦੀ ਮਾਂ ਫਰੰਟ ਲਾਈਨ ਹੈਲਥ ਵਰਕਰ ਹੈ ਜੋ ਮਾਰਚ ਦੇ ਮਹੀਨੇ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਈ ਸੀ। ਸਿਵਾਨੀ ਅਤੇ ਉਸ ਦੇ ਪਿਤਾ ਦਾ ਕੋਰੋਨਾ ਇਨਫੈਕਸਨ ਦਾ ਟੈਸਟ ਕੀਤਾ ਗਿਆ ਸੀ ਭਾਵੇਂਕਿ ਦੋਹਾਂ ਵਿਚ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਸੀ। ਟੈਸਟ ਵਿਚ ਸਿਵਾਨੀ ਕੋਰੋਨਾ ਪੌਜੀਟਿਵ ਪਾਈ ਗਈ ਜਦਕਿ ਉਸ ਦੇ ਪਿਤਾ ਦਾ ਟੈਸਟ ਨੈਗੇਟਿਵ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਗੜ੍ਹ ਵੁਹਾਨ ਹੋਇਆ ਵਾਇਰਸ ਮੁਕਤ, ਆਖਰੀ ਮਰੀਜ਼ ਨੂੰ ਮਿਲੀ ਛੁੱਟੀ

ਸਿਵਾਨੀ ਅਤੇ ਉਸ ਦੀ ਮਾਂ ਨੂੰ ਇਕੋ ਸਹੂਲਤ ਵਿਚ ਰੱਖਿਆ ਗਿਆ ਸੀ ਪਰ ਚਿੰਤਾ ਬੱਚੀ ਲਈ ਜ਼ਿਆਦਾ ਸੀ। ਸਿਵਾਨੀ ਨੇ ਪਿਛਲੇ ਸਾਲ ਇਕ ਦੁਰਲੱਭ ਕਿਸਮ ਦੇ ਕਿਡਨੀ ਕੈਂਸਰ ਦਾ ਮੁਕਾਬਲਾ ਕੀਤਾ ਸੀ, ਜਿਸ ਨੂੰ ganglioneuroblastoma ਕਿਹਾ ਜਾਂਦਾ ਸੀ। ਕੈਂਸਰ ਨਾਲ ਮੁਕਾਬਲਾ ਕੀਤਾ ਹੋਣ ਦੇ ਕਾਰਨ ਡਾਕਟਰਾਂ ਨੇ ਸਿਵਾਨੀ ਪ੍ਰਤੀ ਵਧੇਰੇ ਸਾਵਧਾਨੀ ਵਰਤੀ। ਸਿਵਾਨੀ ਦੇ ਸਿਹਤ ਸਲਾਹਕਾਰ ਦੇ ਹਵਾਲੇ ਨਾਲ ਗਲਫ ਨਿਊਜ਼ ਨੇ ਜਾਣਕਾਰੀ ਦਿੱਤੀ,''ਸਿਵਾਨੀ ਦੇ ਪਿਛਲੇ ਸਾਲ ਤੋਂ ਕੀਮੋਥੈਰੇਪੀ ਸੈਸ਼ਨ ਚੱਲ ਰਹੇ ਸਨ ਅਤੇ ਇਸ ਲਈ ਉਸ ਦੀ ਪ੍ਰਤੀਰੋਧੀ ਪ੍ਰਣਾਲੀ ਹਾਲੇ ਵੀ ਕਮਜ਼ੋਰ ਸੀ।'' ਚੰਗੀ ਕਿਸਮਤ ਨਾਲ ਉਸ ਦੇ ਇਨਫੈਕਸ਼ਨ ਕਾਰਨ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਸਿਵਾਨੀ 20 ਦਿਨਾਂ ਤੱਕ ਇਲਾਜ ਅਧੀਨ ਰਹੀ। ਲਗਾਤਾਰ ਦੋ ਨਕਰਾਤਮਕ ਸਵੈਬ ਟੈਸਟਾਂ ਤੋਂ ਪਹਿਲਾਂ ਉਸ ਨੂੰ ਬਿਲਕੁੱਲ ਠੀਕ ਸਪੱਸ਼ਟ ਕਰ ਦਿੱਤਾ ਗਿਆ। ਹੁਣ ਉਹ ਘਰ ਵਿਚ 14 ਦਿਨਾਂ ਲਈ ਕੁਆਰੰਟੀਨ ਰਹੇਗੀ। ਉਸ ਦੀ ਮਾਂ ਨਿਰੀਖਣ ਅਧੀਨ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਯੋਧਾਵਾਂ ਅਤੇ ਸਿਹਤ ਕਰਮੀਆਂ ਦੀ ਮਦਦ ਲਈ ਸ਼ਖਸ ਨੇ 24 ਘੰਟੇ ਵਜਾਈ ਤਾੜੀ


author

Vandana

Content Editor

Related News