ਦੁਬਈ ''ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 4 ਮਿਲੀਅਨ ਡਾਲਰ

Monday, Nov 04, 2019 - 01:58 PM (IST)

ਦੁਬਈ ''ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 4 ਮਿਲੀਅਨ ਡਾਲਰ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿਣ ਵਾਲੇ ਇਕ ਭਾਰਤੀ ਦੀ ਕਿਸਮਤ ਅਚਾਨਕ ਚਮਕ ਪਈ। ਯੂ.ਏ.ਈ. ਦੇ ਰਾਜਧਾਨੀ ਸ਼ਹਿਰ ਵਿਚ ਵੱਡੇ ਟਿਕਟ ਰੈਫਲ ਵਿਚ ਇਕ ਭਾਰਤੀ ਨਾਗਰਿਕ ਨੇ 15 ਮਿਲੀਅਨ ਦਿਰਹਮ (4 ਮਿਲੀਅਨ ਡਾਲਰ) ਜਿੱਤੇ ਹਨ। ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਗਲਫ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਰਹਿਣ ਵਾਲੇ ਸ਼੍ਰੀਨੂ ਸ਼੍ਰੀਧਰਨ ਨਾਇਰ ਭਾਵੇਂਕਿ ਜੇਤੂ ਦੇ ਐਲਾਨ ਸਮੇਂ ਉੱਥੇ ਮੌਜੂਦ ਨਹੀਂ ਸਨ। ਜੇਤੂ ਦੇ ਐਲਾਨ ਸਮੇਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਾਮ ਚਾਰ ਤੋਂ ਪੰਜ ਵਾਰ ਬੋਲਿਆ ਗਿਆ ਸੀ। ਕੁਝ ਹੋਰ ਭਾਰਤੀਆਂ ਨੇ ਵੀ ਰੈਫਲ ਵਿਚ ਜਿੱਤ ਹਾਸਲ ਕੀਤੀ। ਇਨ੍ਹਾਂ ਵਿਚ ਦੁਬਈ ਵਿਚ ਰਹਿਣ ਵਾਲੇ ਨੀਸ਼ਾਦ ਹਾਮਿਦ ਵੀ ਨੇ ਬੀ.ਐੱਮ.ਡਬਲਊ. ਸੀਰੀਜ 9 ਜਿੱਤੀ।

ਪਿਛਲੇ ਮਹੀਨੇ ਇਕ ਹੋਰ ਭਾਰਤੀ ਨਾਗਰਿਕ ਮੁਹੰਮਦ ਫੈਯਾਜ ਜੇ.ਏ. ਨੇ 12 ਮਿਲੀਅਨ ਦਿਰਹਮ ਦਾ ਜੈਕਪਾਟ ਜਿੱਤਿਆ ਸੀ। ਬਿਗ ਟਿਕਟ ਆਬੂ ਧਾਬੀ ਵਿਚ ਨਕਦ ਪੁਰਸਕਾਰ ਅਤੇ ਸੁਪਨਿਆਂ ਦੀ ਲਗਜ਼ਰੀ ਕਾਰ ਜਿੱਤਣ ਲਈ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲ ਮਹੀਨਾਵਾਰ ਰੈਫਲ ਡ੍ਰਾ ਹੈ। ਇਹ ਟਿਕਟ ਆਨਲਾਈਨ ਜਾਂ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਅਲ ਆਈਨ ਡਿਊਟੀ ਫ੍ਰੀ ਅਤੇ ਸਿਟੀ ਟਰਮੀਨਲ ਆਬੂ ਧਾਬੀ ਤੋਂ ਖਰੀਦੇ ਜਾ ਸਕਦੇ ਹਨ। ਟਿਕਟਾਂ ਦੀ ਕੀਮਤ 500 ਦਿਰਹਮ ਰੱਖੀ ਗਈ ਹੈ।


author

Vandana

Content Editor

Related News