ਦੁਬਈ ''ਚ ਪਾਕਿਸਤਾਨੀਆਂ ਸਮੇਤ 7 ਲੋਕਾਂ ਨੇ ਭਾਰਤੀ ਵਿਅਕਤੀ ''ਤੇ ਕੀਤਾ ਹਮਲਾ

10/08/2020 6:28:02 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ 7 ਲੋਕਾਂ ਦੇ ਸਮੂਹ ਨੇ ਇਕ ਭਾਰਤੀ 'ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਦੇ ਪੈਸੇ ਖੋਹ ਲਏ। ਦੁਬਈ ਦੀ ਇਕ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਗਲਫ ਨਿਊਜ਼ ਦੀ ਖਬਰ ਦੇ ਮੁਤਾਬਕ, 7 ਹਮਲਾਵਰਾਂ ਵਿਚ ਚਾਰ ਪਾਕਿਸਤਾਨੀ, ਦੋ ਨੇਪਾਲੀ ਅਤੇ ਇਕ ਭਾਰਤੀ ਹੈ। ਉਹ ਅਲ ਰਿਫਾ ਇਲਾਕੇ ਵਿਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਦੇ ਸਨ। 

ਉਹਨਾਂ ਨੇ ਜੁਲਾਈ ਵਿਚ ਇਕ ਰਿਹਾਇਸ਼ੀ ਇਮਾਰਤ ਦੇ ਸਾਹਮਣੇ 29 ਸਾਲਾ ਭਾਰਤੀ 'ਤੇ ਹਮਲਾ ਕਰ ਦਿੱਤਾ ਸੀ। ਅਧਿਕਾਰਤ ਰਿਕਾਰਡ ਦੇ ਮੁਤਾਬਕ, ਪੀੜਤ ਨੇ ਕਿਹਾ,''ਮੈਂ ਦੋਸ਼ੀਆਂ ਨੂੰ ਜਾਣਦਾ ਸੀ ਕਿਉਂਕਿ ਮੈਂ ਹਰ ਰੋਜ਼ ਉਹਨਾਂ ਨੂੰ ਇਲਾਕੇ ਵਿਚ ਸ਼ਰਾਬ ਵੇਚਦੇ ਦੇਖਦਾ ਹੁੰਦਾ ਸੀ। ਮੈਂ ਦੁਬਈ ਪੁਲਸ ਨੂੰ ਇਸ ਦੀ ਸੂਚਨਾ ਦੇਣ ਦੇ ਲਈ ਉਹਨਾਂ ਦੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਸੀ, ਜਦੋਂ ਉਹਨਾਂ ਨੂੰ ਇਸ ਬਾਰੇ ਵਿਚ ਪਤਾ ਚੱਲਿਆ ਤਾਂ ਉਹਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ।'' 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਇੰਝ ਦੁਬਾਰਾ ਕੋਰੋਨਾ 'ਤੇ ਪਾਈ ਜਿੱਤ, ਲੋਕਾਂ ਨੇ ਮਨਾਇਆ ਜਸ਼ਨ

ਦੋਸ਼ੀਆਂ ਨੇ ਜ਼ਮੀਨ 'ਤੇ ਸੁੱਟ ਕੇ ਭਾਰਤੀ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ 1,500 ਦਿਰਹਮ (408 ਅਮਰੀਕੀ ਡਾਲਰ) ਖੋਹ ਕੇ ਭੱਜ ਗਏ।ਦੁਬਈ ਪੁਲਸ ਨੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਕੋਲੋਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ। ਉਹਨਾਂ ਦੇ ਖਿਲਾਫ਼ ਪੀੜਤ 'ਤੇ ਸਰੀਰਕ ਹਮਲਾ ਕਰਨ ਅਤੇ ਲੁੱਟਖੋਹ ਕਰਨ ਦਾ ਦੋਸ਼ ਲਗਾਇਆ ਗਿਆ। ਦੁਬਈ ਦੀ ਇਕ ਅਦਾਲਤ ਨੇ ਉਹਨਾਂ ਨੂੰ ਇਕ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।


Vandana

Content Editor

Related News