ਸ਼ਾਰਜਾਹ ''ਚ ਭਾਰਤੀ ਕੁੜੀ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ
Monday, Jul 27, 2020 - 06:29 PM (IST)

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਰਜਾਹ ਵਿਚ ਇਕ ਭਾਰਤੀ ਕੁੜੀ ਦੀ ਇਕ ਉੱਚੀ ਇਮਾਰਤ ਤੋਂ ਡਿੱਗਣ ਦੇ ਬਾਅਦ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕੁੜੀ ਕੇਰਲ ਦੇ ਇਕ ਜੋੜੇ ਦੀ ਜੁੜਵਾਂ ਬੇਟੀਆਂ ਵਿਚੋਂ ਇਕ ਹੈ।
ਪੜ੍ਹੋ ਇਹ ਅਹਿਮ ਖਬਰ- ਕੌਂਸਲੇਟ ਬੰਦ ਕਰਨ ਦੇ ਮੁੱਦੇ 'ਤੇ ਚੀਨ ਹਮਲਾਵਰ ਤੋਂ ਬਣਿਆ ਅਪੀਲਕਰਤਾ : ਆਸਟ੍ਰੇਲੀਆਈ ਅਖਬਾਰ
ਸ਼ਾਰਜਾਹ ਪੁਲਸ ਦੇ ਇਕ ਅਧਿਕਾਰੀ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਪੁਲਸ ਇਹ ਜਾਂਚ ਕਰ ਰਹੀ ਹੈ ਕਿ ਅਲ ਤਾਵੁਨ ਖੇਤਰ ਵਿਚ ਵਾਪਰੀ ਇਹ ਘਟਨਾ ਕਿਤੇ ਖੁਦਕੁਸ਼ੀ ਦਾ ਮਾਮਲਾ ਤਾਂ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ 14 ਸਾਲਾ ਕੁੜੀ 10ਵੀਂ ਦੀ ਵਿਦਿਆਰਥਣ ਸੀ। ਉਹਨਾਂ ਨੇ ਦੱਸਿਆ ਕਿ ਕੁੜੀ ਦੀ ਪਛਾਣ ਐੱਸ.ਪੀ. ਦੇ ਰੂਪ ਵਿਚ ਹੋਈ ਹੈ। ਐਤਵਾਰ ਨੂੰ ਇਮਾਰਤ ਤੋਂ ਡਿੱਗਣ ਦੇ ਬਾਅਦ ਕੁੜੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।ਪੁਲਸ ਨੇ ਪੁੱਛਗਿੱਛ ਲਈ ਕੁੜੀ ਦੇ ਮਾਪਿਆਂ ਨੂੰ ਬੁਲਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਲਾਹੌਰ 'ਚ ਗੁਰਦੁਆਰੇ ਦੀ ਜ਼ਮੀਨ 'ਤੇ ਇਸਲਾਮਿਕ ਆਗੂ ਨੇ ਕੀਤਾ ਕਬਜ਼ਾ