ਫਰਾਂਸ ''ਚ ਨਵੇਂ ਸਾਲ ਦੇ ਸਵਾਗਤ ਦਾ ਅਨੋਖਾ ਢੰਗ, ਸਾੜੀਆਂ 874 ਕਾਰਾਂ

Monday, Jan 03, 2022 - 01:40 PM (IST)

ਫਰਾਂਸ ''ਚ ਨਵੇਂ ਸਾਲ ਦੇ ਸਵਾਗਤ ਦਾ ਅਨੋਖਾ ਢੰਗ, ਸਾੜੀਆਂ 874 ਕਾਰਾਂ

ਪੈਰਿਸ (ਬਿਊਰੋ): ਦੁਨੀਆ ਵਿਚ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉੱਥੇ ਫਰਾਂਸ 'ਚ ਨਵੇਂ ਸਾਲ ਨੂੰ ਮਨਾਉਣ ਦਾ ਤਰੀਕਾ ਅਨੋਖਾ ਰਿਹਾ। ਫਰਾਂਸ ਵਿੱਚ ਇੱਕ ਬਹੁਤ ਹੀ ਅਜੀਬ ਪਰੰਪਰਾ ਹੈ। ਇੱਥੇ ਹਰ ਸਾਲ ਦੇ ਆਖਰੀ ਦਿਨ ਨੁਕਸਾਨੀਆਂ ਅਤੇ ਹਾਦਸਾਗ੍ਰਸਤ ਕਾਰਾਂ ਨੂੰ ਅੱਗ ਲਗਾਈ ਜਾਂਦੀ ਹੈ। ਪਿਛਲੇ ਸਾਲ ਫਰਾਂਸ ਵਿਚ ਕਈ ਕੋਰੋਨਾ ਪਾਬੰਦੀਆਂ ਲਾਗੂ ਰਹੀਆਂ, ਜਿਸ ਕਾਰਨ ਇਸ ਵਾਰ ਸੜਨ ਵਾਲੇ ਵਾਹਨਾਂ ਦੀ ਗਿਣਤੀ ਘੱਟ ਸੀ। ਫਰਾਂਸ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਕੁੱਲ 874 ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਹ ਦੇਸ਼ ਦੀ ਦਹਾਕਿਆਂ ਪੁਰਾਣੀ ਪਰੰਪਰਾ ਦਾ ਹਿੱਸਾ ਹੈ। 

ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਿਨਿਨ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ, ਜਿਸ ਵਿੱਚ ਇਹ ਦੱਸਿਆ ਗਿਆ ਕਿ 2019 ਵਿੱਚ ਕੁੱਲ 1,316 ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਸਾਲ ਪੁਲਸ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ। 2019 ਦੇ 376 ਦੇ ਮੁਕਾਬਲੇ ਇਸ ਸਾਲ ਇਹ ਅੰਕੜਾ 441 ਰਿਹਾ। ਉੱਤਰ-ਪੂਰਬੀ ਫਰਾਂਸ ਦੇ ਸਟ੍ਰਾਸਬਰਗ ਵਿੱਚ ਇੱਕ ਕਾਰ ਨੂੰ ਸਾੜਨ ਤੋਂ ਬਾਅਦ 31 ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ : ਕੈਨੇਡਾ ਦੇ ਕਿਊਬਿਕ 'ਚ ਪ੍ਰਚੂਨ ਦੁਕਾਨਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ 

ਕਰਫਿਊ ਤੋੜਨ ਵਾਲਿਆਂ ਤੋਂ ਪੁੱਛਗਿੱਛ
ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਛੇ ਨਾਬਾਲਗ ਸ਼ਾਮਲ ਸਨ, ਜਿਨ੍ਹਾਂ ਨੇ ਕਰਫਿਊ ਤੋੜਿਆ ਸੀ। ਫਰਾਂਸ ਕੋਰੋਨਾ ਦੀ ਬਹੁਤ ਜਾਨਲੇਵਾ ਲਹਿਰ ਨਾਲ ਜੂਝ ਰਿਹਾ ਹੈ। ਇਸ ਦਾ ਅਸਰ ਨਵੇਂ ਸਾਲ ਦੇ ਜਸ਼ਨਾਂ 'ਤੇ ਵੀ ਦੇਖਣ ਨੂੰ ਮਿਲਿਆ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਇੱਕ ਨਵਾਂ ਨਿਯਮ ਪ੍ਰਸਤਾਵਿਤ ਕੀਤਾ ਹੈ, ਜਿਸ ਦੇ ਤਹਿਤ ਦੇਸ਼ ਵਿੱਚ ਹੁਣ ਤੱਕ ਲਾਗੂ ‘ਹੈਲਥ ਪਾਸ’ ਨੂੰ ‘ਟੀਕਾ ਪਾਸ’ ਵਿੱਚ ਬਦਲ ਦਿੱਤਾ ਜਾਵੇਗਾ। ਪਿਛਲੇ ਜੂਨ ਵਿੱਚ ਫਰਾਂਸ ਦੀ ਸਰਕਾਰ ਨੇ ਇਹ 'ਸਿਹਤ ਪਾਸ' ਜਾਰੀ ਕੀਤਾ ਸੀ, ਜਿਸ ਦੀ ਵਰਤੋਂ ਲੋਕ ਜਨਤਕ ਥਾਵਾਂ 'ਤੇ ਜਾਣ ਲਈ ਕਰ ਸਕਦੇ ਹਨ।

ਹੁਣ ਤੱਕ ਹੈਲਥ ਪਾਸ ਪ੍ਰਾਪਤ ਕਰਨ ਲਈ ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਸੀ ਪਰ ਨਵੇਂ ਪ੍ਰਸਤਾਵਿਤ ਨਿਯਮ ਮੁਤਾਬਕ ਹੁਣ ਕਿਤੇ ਵੀ ਯਾਤਰਾ ਕਰਨ ਸਮੇਂ ਟੀਕਾਕਰਨ ਸਰਟੀਫਿਕੇਟ ਹੋਣਾ ਜ਼ਰੂਰੀ ਹੋਵੇਗਾ। ਲੋਕ ਟੀਕਾਕਰਨ ਸਰਟੀਫਿਕੇਟ ਜਾਂ ਕੋਰੋਨਾ ਤੋਂ ਠੀਕ ਹੋਣ ਦਾ ਸਬੂਤ ਦਿਖਾਉਣ ਤੋਂ ਬਾਅਦ ਹੀ ਨਵਾਂ ਪਾਸ ਹਾਸਲ ਕਰ ਸਕਣਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News