ਬ੍ਰਿਟੇਨ ''ਚ ਯੂਨੀਅਨਾਂ ਦੀ ਚਿਤਾਵਨੀ- ''ਹੋਟਲ ਕਰਮਚਾਰੀਆਂ ਨੂੰ ਕੋਰੋਨਾ ਦਾ ਵਧੇਰੇ ਖ਼ਤਰਾ''
Friday, Jan 29, 2021 - 05:07 PM (IST)
ਲੰਡਨ- ਬ੍ਰਿਟੇਨ ਦੀਆਂ ਹੋਟਲ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੂਜੇ ਦੇਸ਼ਾਂ ਵਿਚ ਜਿੱਥੇ ਅਜੇ ਵੀ ਕੋਰੋਨਾ ਜ਼ਿਆਦਾ ਹੈ, ਉੱਥੋਂ ਆਉਣ ਵਾਲੇ ਯਾਤਰੀਆਂ ਤੋਂ ਹੋਟਲ ਕਰਮਚਾਰੀਆਂ ਨੂੰ ਵਧੇਰੇ ਖ਼ਤਰਾ ਹੈ।
ਉੱਥੇ ਹੀ, ਯੂਨੀਅਨ ਚਾਹੁੰਦੀ ਹੈ ਕਿ ਸਰਕਾਰ ਹੋਟਲ ਕਰਮਚਾਰੀਆਂ ਦੀ ਸੁਰੱਖਿਆ ਲਈ ਜ਼ਰੂਰੀ ਸੁਰੱਖਿਆ ਉਪਾਅ ਕਰੇ, ਜਿਸ ਨਾਲ ਕਰਮਚਾਰੀਆਂ ਨੂੰ ਕੋਰੋਨਾ ਦਾ ਖ਼ਤਰਾ ਨਾ ਹੋਵੇ। ਯੂਨੀਅਨਾਂ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੋਂ ਹੋਟਲ ਕਰਮਚਾਰੀ ਡਰਦੇ ਹਨ।
ਯੂਨੀਅਨ ਚਾਹੁੰਦੀ ਹੈ ਕਿ ਯੂ. ਕੇ. ਵਿਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਉਚਿਤ ਸੁਰੱਖਿਆ ਉਪਾਅ ਵਰਤਣ ਲਈ ਕਿਹਾ ਜਾਵੇ। ਇਸ ਦੇ ਨਾਲ ਹੀ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਕਿਸੇ ਵੀ ਉਲੰਘਣ ਦੀ ਰਿਪੋਰਟ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਤੋਂ ਨਿਕਲਿਆ ਨਵਾਂ ਕੋਰੋਨਾ ਵਾਇਰਸ ਹੁਣ ਤੱਕ 70 ਦੇਸ਼ਾਂ ਵਿਚ ਫੈਲ ਚੁੱਕਾ ਹੈ। ਵਾਇਰਸ ਦਾ ਇਹ ਨਵਾਂ ਰੂਪ ਬਹੁਤ ਹੀ ਖ਼ਤਰਨਾਕ ਹੈ।