ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

Thursday, Oct 17, 2024 - 05:19 AM (IST)

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਟੈਕਸਾਸ ਦੇ ਰੈਂਡੋਲਫ ਨੇੜੇ ਐਤਵਾਰ ਨੂੰ ਵਾਪਰੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਂਧਰਾ ਪ੍ਰਦੇਸ਼ ਦੇ 3 ਲੋਕਾਂ ਸਮੇਤ 5 ਭਾਰਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਟੈਕਸਾਸ  ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀ.ਪੀ.ਐੱਸ.) ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸਾਊਥ ਬੈਨਹੈਮ ਤੋਂ 10 ਕਿਲੋਮੀਟਰ ਦੂਰ (ਅਮਰੀਕੀ ਸਮੇਂ ਮੁਤਾਬਕ) ਸ਼ਾਮ ਕਰੀਬ 6.45 ਵਜੇ ਵਾਪਰੀ। ਮੀਡੀਆ ਰਿਪੋਰਟ ਅਨੁਸਾਰ 2 ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। 3 ਤੇਲੁਗੂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ

ਮ੍ਰਿਤਕਾਂ ਦੀ ਪਛਾਣ ਗੁਡੂਰ ਕਸਬੇ ਦੇ ਤਿਰੁਮੁਰੂ ਗੋਪੀ, ਸ਼੍ਰੀਕਾਲਹਸਤੀ ਦੇ ਰਜਨੀ ਸਿਵਾ ਅਤੇ ਹਰਿਤਾ ਵਜੋਂ ਹੋਈ ਹੈ। ਇਹ ਸਾਰੇ ਆਂਧਰਾ ਪ੍ਰਦੇਸ਼ ਦੇ ਚਿਤੌੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਥੇ ਹੀ ਹਰਿਤਾ ਦਾ ਪਤੀ ਸਾਈਂ ਚੇਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਪੱਖ 'ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ 'ਚ ਭਾਰਤ ਨਹੀਂ ਕਰ ਰਿਹਾ ਸਹਿਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News