ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ

03/28/2023 7:50:41 PM

ਸਮਾਲਸਰ (ਸੁਰਿੰਦਰ ਸੇਖਾ)-ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਦੇ ਪਿੰਡ ਸੁਖਾਨੰਦ ਦੇ ਵਾਸੀ ਗੁਰਮਿੰਦਰ ਸਿੰਘ (40) ਪੁੱਤਰ ਗੁਰਚਰਨ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਲਿਵਰ ਦੀ ਬੀਮਾਰੀ ਦੇ ਚਲਦਿਆਂ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸੰਕਟ ’ਚ ਘਿਰੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਮਿਲੇਗੀ ਰਾਹਤ

ਮਿਲੀ ਜਾਣਕਾਰੀ ਅਨੁਸਾਰ ਗੁਰਮਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਲੜਕਾ ਸੀ, ਜੋ ਸ਼ਾਦੀਸ਼ੁਦਾ ਸੀ। ਉਸ ਦੀ ਪਤਨੀ ਅਤੇ 10 ਸਾਲਾ ਪੁੱਤ ਵੀ ਕੈਨੇਡਾ ਵਿਖੇ ਰਹਿ ਰਹੇ ਹਨ। ਬੇਵਕਤੀ ਹੋਈ ਇਸ ਮੌਤ ਨਾਲ ਪਿੰਡ ਸੁੱਖਾਨੰਦ ’ਚ ਸੋਗ ਦੀ ਲਹਿਰ ਦੌੜ ਗਈ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਗ੍ਰਿਫ਼ਤਾਰ


Manoj

Content Editor

Related News