ਕੈਨੇਡਾ ''ਚ ਲਾਪਤਾ ਪੰਜਾਬਣ ਨੂੰ ਲੈ ਕੇ ਮੰਦਭਾਗੀ ਖ਼ਬਰ

Thursday, Nov 07, 2024 - 06:14 PM (IST)

ਕੈਨੇਡਾ ''ਚ ਲਾਪਤਾ ਪੰਜਾਬਣ ਨੂੰ ਲੈ ਕੇ ਮੰਦਭਾਗੀ ਖ਼ਬਰ

ਰਿਚਮੰਡ, ਬੀ.ਸੀ. : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਕੈਨੇਡਾ ਵਿਚ ਕਈ ਮਹੀਨੇ ਤੋਂ ਲਾਪਤਾ ਪੰਜਾਬਣ ਦੀ ਲਾਸ਼ ਬੀ.ਸੀ. ਦੀ ਫਰੇਜ਼ਰ ਨਦੀ ਵਿਚੋਂ ਬਰਾਮਦ ਕੀਤੀ ਗਈ ਹੈ। ਸਰੀ ਨਾਲ ਸਬੰਧਤ 28 ਸਾਲ ਦੀ ਨਵਦੀਪ ਕੌਰ 23 ਫ਼ਰਵਰੀ ਤੋਂ ਲਾਪਤਾ ਸੀ ਅਤੇ ਪੁਲਸ ਨੂੰ ਇਸ ਮਾਮਲੇ ਵਿਚ ਸਾਜ਼ਿਸ਼ ਮਹਿਸੂਸ ਹੋ ਰਹੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਕੌਰ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ। 

ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ ਤਕਰੀਬਨ 10.30 ਵਜੇ ਸਰੀ ਦੀ 123 ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ। ਇਸ ਮਗਰੋਂ ਪਰਵਾਰ ਨਾਲ ਉਸ ਦਾ ਕੋਈ ਸੰਪਰਕ ਨਾ ਹੋਇਆ ਅਤੇ 23 ਫਰਵਰੀ ਨੂੰ ਸਰੀ ਆਰ.ਸੀ.ਐਮ.ਪੀ. ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਸਰੀ ਆਰ.ਸੀ.ਐਮ.ਪੀ. ਦੇ ਮਿਸਿੰਗ ਪਰਸਨਜ਼ ਯੂਨਿਟ ਨੇ ਸਿੱਟਾ ਕੱਢਿਆ ਕਿ ਨਵਦੀਪ ਕੌਰ ਦੇ ਲਾਪਤਾ ਹੋਣ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਇਸ ਮਗਰੋਂ ਆਈ ਹਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ 23 ਜੁਲਾਈ ਨੂੰ ਬੀ.ਸੀ. ਦੇ ਰਿਚਮੰਡ ਇਲਾਕੇ ਵਿਚ ਫਰੇਜ਼ਰ ਦਰਿਆ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- Canada ਦਾ ਭਾਰਤੀਆਂ ਨੂੰ ਇਕ ਹੋਰ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਵਿਜ਼ਟਰ ਵੀਜ਼ਾ

ਇੰਟੈਗਰੇਟਿਡ ਫੌਰੈਂਸਿਕ ਆਇਡੈਂਟੀਫਿਕੇਸ਼ਨ ਸਰਵਿਸ ਅਤੇ ਬੀ.ਸੀ. ਕੌਰੋਨਰ ਸਰਵਿਸ ਦੀ ਸਹਾਇਤਾ ਨਾਲ ਲਾਸ਼ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਅਤੇ ਬੁੱਧਵਾਰ ਨੂੰ ਆਈ ਹਿਟ ਨੇ ਦੱਸਿਆ ਕਿ ਫਰੇਜ਼ਰ ਦਰਿਆ ਵਿਚੋਂ ਮਿਲੀ ਲਾਸ਼ ਦੀ ਸ਼ਨਾਖਤ ਨਵਦੀਪ ਕੌਰ ਦੇ ਰੂਪ ਵਿਚ ਕੀਤੀ ਗਈ ਹੈ ਪਰ ਫਿਲਹਾਲ ਉਸ ਦੀ ਮੌਤ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਆਈ ਹਿਟ ਦੀ ਕਾਰਪੋਰਲ ਸੁੱਖੀ ਢੇਸੀ ਨੇ ਦੱਸਿਆ ਕਿ ਇਸ ਦਰਦਨਾਕ ਘਟਨਾ ਦੀ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਉਮੀਦ ਨਾਲ ਨਵਦੀਪ ਕੌਰ ਬਾਰੇ ਜਾਣਕਾਰੀ ਜਨਤਕ ਕੀਤੀ ਗਈ ਹੈ ਕਿ ਲੋਕਾਂ ਵਿਚੋਂ ਕੋਈ ਅੱਗੇ ਆ ਕੇ ਜਾਂਚਕਰਤਾਵਾਂ ਦੀ ਮਦਦ ਕਰ ਸਕੇ। ਆਈ ਹਿਟ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 1877 551 ਆਈਹਿਟ 4448 ’ਤੇ ਸੰਪਰਕ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News