ਅਮਰੀਕਾ ''ਚ ਅਪਰਾਧਿਕ ਗਿਰੋਹ ਨੇ ਬੇਰੁਜ਼ਗਾਰੀ ਫੰਡ ''ਚੋਂ ਕੀਤੀ ਅਰਬਾਂ ਡਾਲਰਾਂ ਦੀ ਧੋਖਾਧੜੀ

Tuesday, Jan 26, 2021 - 11:50 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਹੈਕਰਾਂ, ਚੋਰਾਂ ਅਤੇ ਵਿਦੇਸ਼ੀ ਅਪਰਾਧਿਕ ਗਿਰੋਹਾਂ ਨੇ ਪਿਛਲੇ ਸਾਲ ਬੇਰੁਜ਼ਗਾਰੀ ਫੰਡ ਵਿਚੋਂ ਕਰੀਬ 11.4 ਅਰਬ ਡਾਲਰ ਦੀ ਧੋਖਾਧੜੀ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਧੋਖਾਧੜੀ ਦਾ ਦਾਇਰਾ ਹੋਰ ਵੱਡਾ ਹੋ ਸਕਦਾ ਹੈ ਕਿਉਂਕਿ ਬੇਰੁਜ਼ਗਾਰੀ ਫੰਡ ਵਿਚੋਂ ਅਰਬਾਂ ਹੋਰ ਡਾਲਰ ਦੇ ਭੁਗਤਾਨ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦਿਵਸ ਮੌਕੇ ਸਿਡਨੀ ਓਪੇਰਾ ਹਾਊਸ ਨੂੰ ਕੀਤਾ ਗਿਆ ਰੌਸ਼ਨ

ਕੈਲੀਫੋਰਨੀਆ ਦੇ ਕਿਰਤ ਮੰਤਰੀ ਜੁਲਿਯੇ ਸੂ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਬੇਰੁਜ਼ਗਾਰੀ ਦਾਅਵਿਆਂ 'ਤੇ 114 ਅਰਬ ਡਾਲਰ ਦਾ ਭੁਗਤਾਨ ਕੀਤਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕਰੀਬ 10 ਫੀਸਦੀ ਦਾਅਵੇ ਫਰਜ਼ੀ ਸਨ। ਕਰੀਬ 20 ਅਰਬ ਡਾਲਰ ਦੇ ਭੁਗਤਾਨ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਇਸ ਦੇ ਇਕ ਵੱਡੇ ਹਿੱਸੇ ਵਿਚ ਧੋਖਾਧੜੀ ਦੀ ਪੁਸ਼ਟੀ ਹੋ ਸਕਦੀ ਹੈ। ਸੂ ਨੇ ਕਿਹਾ ਕਿ ਰਾਜ ਕੋਲ ਲੋੜੀਂਦੇ ਸੁਰੱਖਿਆ ਉਪਾਅ ਨਹੀਂ ਹਨ ਅਤੇ ਅਪਰਾਧੀਆਂ ਨੇ ਇਸ ਦਾ ਫਾਇਦਾ ਚੁੱਕਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News