ਪਾਕਿਸਤਾਨ ''ਚ ਪਤੀਆਂ ਨੂੰ ਵਿਦੇਸ਼ ਨਾ ਲਿਜਾਣ ''ਤੇ ਚਾਚੇ ਸਹੁਰੇ ਨੇ 2 ਭੈਣਾਂ ਦਾ ਕਰ ਦਿੱਤਾ ਕਤਲ
Monday, May 23, 2022 - 05:56 PM (IST)
ਇਸਲਾਮਾਬਾਦ — ਪਾਕਿਸਤਾਨ ਦੇ ਪੰਜਾਬ ਸੂਬੇ 'ਚ ਦੋ ਪਾਕਿਸਤਾਨੀ ਮੂਲ ਦੀਆਂ ਸਪੈਨਿਸ਼ ਭੈਣਾਂ ਨੂੰ ਉਨ੍ਹਾਂ ਦੇ ਚਾਚੇ ਨੇ ਕਥਿਤ ਤੌਰ 'ਤੇ ਆਪਣੇ ਪਤੀ ਨੂੰ ਸਪੇਨ ਲੈ ਜਾਣ 'ਚ ਅਸਫਲ ਰਹਿਣ ਕਾਰਨ ਕਤਲ ਕਰ ਦਿੱਤਾ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਅਖਬਾਰ 'ਡਾਨ' ਦੀ ਰਿਪੋਰਟ ਮੁਤਾਬਕ ਅਰੂਜ ਅੱਬਾਸ ਅਤੇ ਅਨੀਸਾ ਅੱਬਾਸ ਦੀ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰੀਬ 170 ਕਿਲੋਮੀਟਰ ਦੂਰ ਗੁਜਰਾਤ ਜ਼ਿਲੇ ਦੇ ਨਥੀਆ ਪਿੰਡ 'ਚ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਹ ਆਪਣੇ ਪਤੀ ਨੂੰ ਸਪੇਨ 'ਚ ਆਪਣੇ ਨਾਲ ਰੱਖਣ ਲਈ ਵੀਜ਼ਾ ਹਾਸਲ ਕਰਨ ਵਿਚ ਅਸਫ਼ਲ ਰਹੀਆਂ ਸਨ। ਦੋਵਾਂ ਭੈਣਾਂ ਦੀ ਉਮਰ ਕ੍ਰਮਵਾਰ 21 ਅਤੇ 23 ਸਾਲ ਸੀ।
ਇਹ ਵੀ ਪੜ੍ਹੋ : Sri Lanka Default : Fitch ਨੇ ਸ਼੍ਰੀਲੰਕਾ ਦੀ ਸਰਵਉੱਚ ਦਰਜਾਬੰਦੀ ਨੂੰ ਘਟਾਇਆ
ਅਖਬਾਰ ਨੇ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਹਾਂ ਭੈਣਾਂ ਦਾ ਵਿਆਹ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਪਾਕਿਸਤਾਨ 'ਚ ਚਚੇਰੇ ਭਰਾਵਾਂ ਨਾਲ ਹੋਇਆ ਸੀ ਪਰ ਦੋਵੇਂ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਸੂਤਰਾਂ ਮੁਤਾਬਕ ਦੋਹਾਂ ਭੈਣਾਂ ਦਾ ਕਤਲ ਉਨ੍ਹਾਂ ਦੇ ਘਰ 'ਚ ਹੀ ਹੋਇਆ ਹੈ। ਪੁਲਿਸ ਨੇ ਕਿਹਾ ਕਿ ਗੋਲੀ ਮਾਰਨ ਤੋਂ ਪਹਿਲਾਂ ਉਨਾਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਉਨ੍ਹਾਂ ਦੇ ਚਾਚੇ ਨੇ ਮਾਰਿਆ ਸੀ, ਜੋ ਕਿ ਇਨ੍ਹਾਂ 'ਚੋਂ ਇਕ ਦਾ ਸਹੁਰਾ ਵੀ ਸੀ। ਪੁਲਸ ਨੇ ਦੱਸਿਆ ਕਿ ਮਹਿਲਾ ਦੇ ਪਤੀ ਹਸਨ ਅਤੇ ਅਤੀਕ ਦੇ ਨਾਲ-ਨਾਲ ਉਨ੍ਹਾਂ ਦੇ ਸਹੁਰਿਆਂ ਵਾਲਿਆਂ ਨੂੰ ਵੀ ਖ਼ਦਸ਼ਾ ਸੀ ਕਿ ਉਨ੍ਹਾਂ ਭੈਣਾਂ ਨੇ ਜਾਣਬੁਝ ਕੇ ਆਪਣੇ ਪਤੀ ਦੀ ਵੀਜ਼ਾ ਪ੍ਰਕਿਰਿਆ ਵਿਚ ਦੇਰ ਕੀਤੀ ਕਿਉਂਕਿ ਉਹ ਨਹੀਂ ਚਾਹੁੰਦੀਆਂ ਸਨ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਸਪੇਨ ਵਿਚ ਰਹਿਣ।
ਇਹ ਵੀ ਪੜ੍ਹੋ : ਚੀਨ ਛੱਡ ਕੇ ਭਾਰਤ ਆਉਣ ਦੀ ਤਿਆਰੀ 'ਚ Apple, ਵਧਾਏਗਾ ਆਪਣਾ ਉਤਪਾਦਨ
ਘਟਨਾ ਤੋਂ ਬਾਅਦ ਗੁਜਰਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਅਤਾਉਰ ਰਹਿਮਾਨ ਅਤੇ ਹੋਰ ਮੌਕੇ 'ਤੇ ਪਹੁੰਚੇ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਕਤਲ ਸਮੇਂ ਘਰ ਵਿੱਚ ਮੌਜੂਦ ਔਰਤਾਂ ਦੀ ਮਾਂ ਅਜ਼ਰਾ ਬੀਬੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਨੇ ਪਾਕਿਸਤਾਨ ਪਰਤਣ 'ਤੇ ਆਪਣੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ, "ਇਸ 'ਤੇ ਮੇਰੇ ਭਰਾ ਹਨੀਫ਼ ਅਤੇ ਮੇਰੀਆਂ ਧੀਆਂ ਦੇ ਪਤੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਗੋਲੀ ਮਾਰ ਦਿੱਤੀ। ਮੈਂ ਉਨ੍ਹਾਂ ਨੂੰ ਮੇਰੀ ਜਾਨ ਬਚਾਉਣ ਲਈ ਬੇਨਤੀ ਕੀਤੀ ਪਰ ਕਾਤਲਾਂ ਨੇ ਮੇਰੀ ਗੱਲ ਨਹੀਂ ਸੁਣੀ।
ਪੁਲਸ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਵਾਰਦਾਤ 'ਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਜਰਾਤ 'ਚ ਕੁਝ ਸਾਲ ਪਹਿਲਾਂ ਇਟਾਲੀਅਨ-ਪਾਕਿਸਤਾਨੀ ਔਰਤ ਸਨਾ ਚੀਮਾ (26) ਨੂੰ ਉਸ ਦੇ ਪਿਤਾ, ਭਰਾ ਅਤੇ ਚਾਚੇ ਨੇ ਆਨਰ ਕਿਲਿੰਗ ਦੇ ਨਾਂ 'ਤੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ। ਸਨਾ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਵਿਆਹ ਕਰਾਵੇ ਪਰ ਉਸ ਦਾ ਇਟਲੀ ਵਿਚ ਇਕ ਬੁਆਏਫ੍ਰੈਂਡ ਸੀ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੀ ਸੀ।
ਇਹ ਵੀ ਪੜ੍ਹੋ : ਮਹਾਮਾਰੀ ਤੋਂ ਬਾਅਦ ਵੀ ਜਾਰੀ ਹੈ ਵਰਕ ਫ੍ਰਾਮ ਹੋਮ ਕਲਚਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।