ਸੰਯੁਕਤ ਰਾਸ਼ਟਰ ਨੇ ਰੂਸ 'ਚ ਦਮਨ ਵਧਾਉਣ ਦੀ ਦਿੱਤੀ ਚਿਤਾਵਨੀ

03/09/2022 1:35:34 AM

ਜੇਨੇਵਾ-ਸੰਯੁਕਤ ਰਾਸ਼ਟਰ ਦੇ ਚੋਟੀ ਦੇ ਅਧਿਕਾਰੀ ਚਿਤਾਵਨੀ ਦੇ ਰਹੇ ਹਨ ਕਿ ਹਥਿਆਰਬੰਦ ਬਲਾਂ ਦੇ ਬਾਰੇ 'ਚ ਕਥਿਤ ਫਰਜ਼ੀ ਸੂਚਨਾ ਫੈਲਾਉਣ 'ਤੇ ਸਖ਼ਤ ਸਜ਼ਾ ਦੇਣ ਵਾਲਾ ਇਕ ਨਵੇਂ ਰੂਸੀ ਕਾਨੂੰਨ ਰੂਸ 'ਚ ਦਮਨਕਾਰੀ ਕਾਨੂੰਨ ਦੇ ਬਾਰੇ 'ਚ ਚਿੰਤਾ ਵਧਾ ਰਿਹਾ ਹੈ। ਮਨੁੱਖੀ ਅਧਿਕਾਰੀ ਲਈ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ ਕਿਹਾ ਕਿ ਯੂਕ੍ਰੇਨ ਵਿਰੁੱਧ (ਰੂਸੀ ਫੌਜੀ ਕਾਰਵਾਈ) ਸਮੇਤ ਜਨ ਨੀਤੀਆਂ ਦੇ ਬਾਰੇ 'ਚ ਚਰਚਾ ਜਾਂ ਆਲੋਚਨਾ ਦੀ ਗੁਜਾਇੰਸ਼ ਘਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਕਰੀਬ 12,700 ਲੋਕਾਂ ਨੂੰ ਯੁੱਧ ਵਿਰੋਧੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਨੂੰ ਲੈ ਕੇ ਮਨਮਾਨੇ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਨਾਲ ਹੀ, ਇਸ ਗੱਲ ਦਾ ਜ਼ਿਕਰ ਕੀਤਾ ਕਿ ਮੀਡੀਆ ਨੂੰ ਸਿਰਫ਼ ਆਧਿਕਾਰਤ ਸੂਚਨਾ ਅਤੇ ਸੰਦਰਭ ਦੀ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਦਮਨਕਾਰੀ ਅਤੇ ਅਸਪੱਸ਼ਟ ਕਾਨੂੰਨ ਨੂੰ ਲੈ ਕੇ ਚਿੰਤਤ ਹਨ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਨਵੇਂ ਕਾਨੂੰਨ 'ਤੇ ਦਸਤਖ਼ਤ ਕੀਤੇ, ਜੋ 15 ਸਾਲ ਤੱਕ ਦੀ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਇਸ ਦੇ ਚੱਲਦੇ ਕੁਝ ਵਿਦੇਸ਼ੀ ਮੀਡੀਆ ਨੇ ਰੂਸ ਦੇ ਅੰਦਰ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News