ਯੂ.ਐੱਨ. ਨੇ ਨਫਰਤ ਫੈਲਾਉਣ ਦੇ ਮਾਮਲੇ ''ਚ ਫੇਸਬੁੱਕ ਨੂੰ ਦੱਸਿਆ ਜ਼ਿੰਮੇਵਾਰ
Wednesday, Mar 14, 2018 - 01:24 AM (IST)

ਜਨੇਵਾ—ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰੀ ਮਾਹਰਾਂ ਨੇ ਮਿਆਂਮਰ 'ਚ ਰੋਹਿੰਗੀਆਂ ਮੁਸਲਮਾਨਾਂ 'ਤੇ ਹੋਈ ਹਿੰਸਾ 'ਚ ਫੇਸਬੁੱਕ ਦੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉੱਥੇ ਫੇਸਬੁੱਕ ਰਾਹੀਂ ਨਫਰਤ ਫੈਲਾਉਣ ਵਾਲੇ ਸੰਦੇਸ਼ ਪ੍ਰਸਾਰਿਤ ਕੀਤੇ ਗਏ। ਮਿਆਂਮਰ ਮਾਮਲੇ 'ਚ ਯੂ.ਐੱਨ. ਇੰਡੀਪੈਂਡੈਂਟ ਇੰਟਰਨੈਸ਼ਨਲ ਫੈਕਟ ਫਾਈਂਡਿੰਗ ਮਿਸ਼ਨ ਦੇ ਚੇਅਰਮੈਨ ਮਾਰਜੁਕੀ ਦਾਰੂਸਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਰੋਹਿੰਗੀਆਂ ਵਿਰੁੱਧ ਵਿਰੋਧੀ ਅਤੇ ਭੜਕਾਊ ਵਿਚਾਰ ਫੈਲਾਉਮ 'ਚ ਅਹਿਮ ਭੂਮਿਕਾ ਨਿਭਾਈ। ਇਸ ਕਾਰਨ ਹਿੰਸਾ ਨੇ ਖਤਰਨਾਕ ਰੂਪ ਲਿਆ। ਫੇਸਬੁੱਕ ਨੇ ਫਿਲਹਾਲ ਇਨ੍ਹਾਂ ਦੋਸ਼ਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਪਹਿਲਾਂ ਉਸ ਨੇ ਇਨ੍ਹਾਂ ਸੰਦੇਸ਼ਾਂ ਨੂੰ ਹਟਾਉਣ ਅਤੇ ਇਨ੍ਹਾਂ ਨੂੰ ਫੇਲਾ ਰਹੇ ਯੂਜ਼ਰ ਨੂੰ ਪਾਬੰਦੀਸ਼ੁਦਾ ਕਰਨ ਦਾ ਦਾਅਵਾ ਕੀਤਾ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਰੋਹਿੰਗੀਆ ਅੱਤਵਾਦੀਆਂ ਨੇ ਰਖਾਈਨ ਸੂਬੇ ਦੇ ਕਈ ਪੁਲਸ ਸਟੇਸ਼ਨਾਂ 'ਚ ਅੱਗ ਲੱਗਾ ਦਿੱਤਾ ਸੀ। ਇਸ ਤੋਂ ਬਾਅਦ ਮਿਆਂਮਰ ਫੌਜ ਦੀ ਜਵਾਬੀ ਕਾਰਵਾਈ ਤੋਂ ਬਾਅਦ ਕਰੀਬ ਸੱਤ ਲੱਖ ਰੋਹਿੰਗੀਆ ਮੁਸਲਮਾਨਾਂ ਨੂੰ ਬੰਗਲਾਦੇਸ਼ 'ਚ ਪਨਾਹ ਲੈਣੀ ਪਈ। ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ 'ਚ ਯੂ.ਐੱਨ. ਜਾਂਚਕਰਤਾ ਯਾਂਘੀ ਲੀ ਨੇ ਕਿਹਾ ਕਿ ਮਿਆਂਮਰ 'ਚ ਫੇਸਬੁੱਕ ਦਾ ਇਸਤੇਮਾਲ ਕਰ ਕੇ ਭੜਕਾਊ ਬਿਆਨ ਫੈਲਾਏ ਗਏ। ਜ਼ਿਕਰਯੋਗ ਹੈ ਕਿ ਲੀ ਨੇ ਪਿਛਲੇ ਸਾਲ ਉੱਥੇ ਹੋਈ ਹਿੰਸਾ 'ਤੇ ਇਕ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਨੂੰ ਇਕਪਾਸੜ ਕਰਾਕ ਦੇ ਕੇ ਉਨ੍ਹਾਂ ਨੂੰ ਮਿਆਂਮਰ 'ਚ ਪਾਬੰਦੀ ਲੱਗਾ ਦਿੱਤੀ ਗਈ।