7 ਮਹੀਨੇ ਬਾਅਦ ਯੂ. ਐੱਨ. ਹੈੱਡਕੁਆਰਟਰ ’ਚ ਹੋਈ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ

Saturday, Oct 10, 2020 - 08:24 AM (IST)

7 ਮਹੀਨੇ ਬਾਅਦ ਯੂ. ਐੱਨ. ਹੈੱਡਕੁਆਰਟਰ ’ਚ ਹੋਈ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ

ਨਿਊਯਾਰਕ, (ਭਾਸ਼ਾ)- ਨਿਊਯਾਰਕ ’ਚ ਮਾਰਚ ’ਚ ਕੋਵਿਡ-19 ਦਾ ਕਹਿਰ ਸ਼ੁਰੂ ਹੋਣ ਤੋਂ 7 ਮਹੀਨੇ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਇਥੇ ਸਥਿਤ ਯੂ. ਐੱਨ. ਹੈੱਡਕੁਆਰਟਰ ’ਚ ਹੋਈ।

ਇਸ ਵਿਚ ਸ਼ਾਮਲ ਲੋਕਾਂ ਨੇ ਮਾਸਕ ਪਾਏ ਹੋਏ ਸਨ ਅਤੇ ਮੀਟਿੰਗ ਵਾਲੀ ਥਾਂ ਨੂੰ ਸ਼ੀਸ਼ੇ ਨਾਲ ਵੰਡਿਆ ਹੋਇਆ ਸੀ। ਇਸ ਦੌਰਾਨ ਅਮਰੀਕੀ ਰਾਜਦੂਤ ਕੈਲੀ ਕ੍ਰਾਫਟ ਨੇ ਕਿਹਾ ਕਿ ਘਰ ’ਤੇ ਹੋਣ ਨਾਲ ਕਿੰਨਾ ਚੰਗਾ ਮਹਿਸੂਸ ਹੁੰਦਾ ਹੈ। ਮਾਲੀ ’ਚ ਤਖਤਾ ਪਲਟ ਤੋਂ ਬਾਅਦ ਹਾਲਾਤ ’ਤੇ ਹੋਈ ਪ੍ਰੀਸ਼ਦ ਦੀ ਮੀਟਿੰਗ ਤੋਂ ਬਾਅਦ ਕ੍ਰਾਫਟ ਨੇ ਕਿਹਾ ਕਿ ਅਸੀਂ ਸਾਰੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰ ਰਹੇ ਹਾਂ, ਫਿਰ ਵੀ ਇਕੱਠੇ ਆ ਕੇ ਅਸੀਂ ਬਹੁਤ ਖੁਸ਼ ਹਾਂ।


author

Lalita Mam

Content Editor

Related News