UN ਨੇ ਇਸਲਾਮਿਕ ਸਟੇਟ ਦੀ ਦੱਖਣੀ ਏਸ਼ੀਆ ਸ਼ਾਖਾ ''ਤੇ ਲਾਈ ਪਾਬੰਦੀ

05/15/2019 6:39:53 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀ ਦੱਖਣੀ ਏਸ਼ੀਆ ਬ੍ਰਾਂਚ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦੀ ਸਥਾਪਨਾ 2015 'ਚ ਇਕ ਪਾਕਿਸਤਾਨੀ ਨਾਗਰਿਕ ਨੇ ਕੀਤੀ ਸੀ। ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਤੇ ਪਾਕਿਸਤਾਨ 'ਚ ਕਈ ਘਾਤਕ ਹਮਲਿਆਂ 'ਚ ਸ਼ਾਮਲ ਹੋਣ ਤੇ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਹੋਣ ਨੂੰ ਲੈ ਕੇ ਇਹ ਪਾਬੰਦੀ ਲਾਈ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਨੇ ਮੰਗਲਵਾਰ ਨੂੰ ਇਸਲਾਮਿਕ ਸਟੇਟ ਇਨ ਇਰਾਕ ਐਂਡ ਦ ਲੇਵਾਂਟ-ਖੁਰਾਸਾਨ' 'ਤੇ ਪਾਬੰਦੀ ਲਾਈ ਹੈ। ਇਸ ਸੰਗਠਨ ਨੂੰ ਇਸਲਾਮਿਕ ਸਟੇਟ ਦੀ ਦੱਖਣੀ ਏਸ਼ੀਆ ਬ੍ਰਾਂਚ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।


Baljit Singh

Content Editor

Related News