ਸੰਯੁਕਤ ਰਾਸ਼ਟਰ ਪਰਮਾਣੂ ਏਜੰਸੀ ਦੇ ਬੋਰਡ ਨੇ ਈਰਾਨ ਦੀ ਕੀਤੀ ਨਿੰਦਾ
Friday, Nov 22, 2024 - 05:52 PM (IST)
ਵਿਆਨਾ (ਪੋਸਟ ਬਿਊਰੋ)- ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨ ਦੇ ਬੋਰਡ ਨੇ ਪੂਰਨ ਸਹਿਯੋਗ ਨਾ ਕਰਨ ਨੂੰ ਲੈ ਕੇ ਵੀਰਵਾਰ ਨੂੰ ਈਰਾਨ ਦੀ ਨਿੰਦਾ ਕੀਤੀ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਵੀ ਤਹਿਰਾਨ ਨੂੰ ਦੋ ਸਥਾਨਾਂ 'ਤੇ ਮਿਲੇ ਯੂਰੇਨੀਅਮ ਦੇ ਕਣਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦਾ ਜਵਾਬ ਦੇਣ ਲਈ ਕਿਹਾ ਹੈ। ਈਰਾਨ ਨੇ ਇਨ੍ਹਾਂ ਸਥਾਨਾਂ ਨੂੰ ਪ੍ਰਮਾਣੂ ਸਾਈਟਾਂ ਵਜੋਂ ਘੋਸ਼ਿਤ ਨਹੀਂ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੇ ਫੌਜਾਂ ਦੇ ਬਦਲੇ ਉੱਤਰੀ ਕੋਰੀਆ ਨੂੰ ਦਿੱਤੀਆਂ ਹਵਾਈ ਰੱਖਿਆ ਮਿਜ਼ਾਈਲਾਂ
ਮਤੇ 'ਤੇ ਬੰਦ ਦਰਵਾਜ਼ੇ ਦੀ ਵੋਟਿੰਗ ਪ੍ਰਕਿਰਿਆ 'ਚ ਸ਼ਾਮਲ ਡਿਪਲੋਮੈਟਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਆਈ.ਏ.ਈ.ਏ ਦੇ ਬੋਰਡ ਦੇ 19 ਮੈਂਬਰਾਂ ਨੇ ਮਤੇ ਦੇ ਪੱਖ 'ਚ ਵੋਟਿੰਗ ਕੀਤੀ, ਜਦਕਿ ਰੂਸ, ਚੀਨ ਤੇ ਬੁਰਕੀਨਾ ਫਾਸੋ ਨੇ ਇਸ ਦਾ ਵਿਰੋਧ ਕੀਤਾ ਅਤੇ 12 ਦੇਸ਼ਾਂ ਨੇ ਇਸ 'ਚ ਹਿੱਸਾ ਨਹੀਂ ਲਿਆ ਇੱਕ ਨੇ ਵੋਟ ਨਹੀਂ ਪਾਈ। ਇਹ ਪ੍ਰਸਤਾਵ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਪੇਸ਼ ਕੀਤਾ ਸੀ ਅਤੇ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਸੀ। ਪ੍ਰਸਤਾਵ ਇਸ ਹਫਤੇ ਦੇ ਸ਼ੁਰੂ ਵਿੱਚ ਪੇਸ਼ ਕੀਤੀ ਗਈ ਇੱਕ ਗੁਪਤ ਰਿਪੋਰਟ ਤੋਂ ਬਾਅਦ ਹੈ। ਇਸ ਰਿਪੋਰਟ ਵਿੱਚ ਆਈ.ਏ.ਈ.ਏ ਨੇ ਕਿਹਾ ਸੀ ਕਿ ਈਰਾਨ ਨੇ ਪ੍ਰਮਾਣੂ ਗਤੀਵਿਧੀਆਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਨਿਯਮਾਂ ਦੀ ਅਣਦੇਖੀ ਕੀਤੀ ਹੈ ਅਤੇ ਆਪਣੇ ਯੂਰੇਨੀਅਮ ਭੰਡਾਰ ਨੂੰ ਲਗਭਗ ਹਥਿਆਰਾਂ ਦੇ ਪੱਧਰ ਤੱਕ ਵਧਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।