ਵਿਦੇਸ਼ਾਂ 'ਚ ਭਾਰਤੀਆਂ ਦੀ ਸਹੂਲਤ ਲਈ UN ਦੀ ਮਾਈਗ੍ਰੇਸ਼ਨ ਏਜੰਸੀ ਵੱਲੋਂ 'ਪ੍ਰੋਜੈਕਟ' ਲਾਂਚ

Thursday, Dec 21, 2023 - 03:05 PM (IST)

ਵਿਦੇਸ਼ਾਂ 'ਚ ਭਾਰਤੀਆਂ ਦੀ ਸਹੂਲਤ ਲਈ UN ਦੀ ਮਾਈਗ੍ਰੇਸ਼ਨ ਏਜੰਸੀ ਵੱਲੋਂ 'ਪ੍ਰੋਜੈਕਟ' ਲਾਂਚ

ਨਵੀਂ ਦਿੱਲੀ (ਏ.ਐਨ.ਆਈ): ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਇਕ ਚੰਗੀ ਖ਼ਬਰ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਵੀਰਵਾਰ ਨੂੰ ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਸੁਰੱਖਿਅਤ, ਵਿਵਸਥਿਤ ਅਤੇ ਨਿਯਮਤ ਪਰਵਾਸ ਦੀ ਸਹੂਲਤ ਲਈ ਪ੍ਰੋਜੈਕਟ 'ਪ੍ਰਯਾਸ' (PRAYAS) ਲਾਂਚ ਕੀਤਾ। ਪ੍ਰੋਜੈਕਟ, ਪ੍ਰਯਾਸ (ਨੌਜਵਾਨਾਂ ਅਤੇ ਹੁਨਰਮੰਦ ਪੇਸ਼ੇਵਰਾਂ ਲਈ ਨਿਯਮਤ ਅਤੇ ਸਹਾਇਤਾ ਪ੍ਰਾਪਤ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕਰਨਾ) ਵਿਦੇਸ਼ ਮੰਤਰਾਲੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ 1951 ਵਿੱਚ ਸਥਾਪਿਤ IOM ਇੱਕ ਸੰਯੁਕਤ ਰਾਸ਼ਟਰ ਏਜੰਸੀ ਹੈ ਜੋ ਮਨੁੱਖੀ ਅਤੇ ਵਿਵਸਥਿਤ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਆਈ.ਓ.ਐਮ ਇੰਡੀਆ ਨੇ ਕਿਹਾ ਕਿ ਪ੍ਰਯਾਸ ਸੁਰੱਖਿਅਤ, ਵਿਵਸਥਿਤ ਅਤੇ ਚੰਗੀ ਤਰ੍ਹਾਂ ਪ੍ਰਬੰਧਿਤ ਅੰਤਰਰਾਸ਼ਟਰੀ ਪ੍ਰਵਾਸ ਲਈ ਸਾਰੀਆਂ ਰਾਜ-ਪੱਧਰੀ ਪਹਿਲਕਦਮੀਆਂ ਨੂੰ ਇਕੱਠਾ ਕਰਨ ਦੇ ਪਹਿਲੇ ਯਤਨਾਂ ਵਿੱਚੋਂ ਇੱਕ ਹੈ।

ਆਈ.ਓ.ਐਮ ਨੇ ਅੱਗੇ ਕਿਹਾ,"ਆਈ.ਓ.ਐਮ ਰਾਜ ਤੇ ਕੇਂਦਰ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ਲਈ ਇੱਕ ਰੋਡਮੈਪ ਵਿਕਸਤ ਕਰਨ ਦਾ ਇਰਾਦਾ ਰੱਖਦਾ ਹੈ ਜੋ ਰਾਜਾਂ ਵਿਚਕਾਰ ਸਾਂਝ ਅਤੇ ਅੰਤਰਰਾਸ਼ਟਰੀ ਪ੍ਰਵਾਸ ਨਾਲ ਸਬੰਧਤ ਮਾਮਲਿਆਂ 'ਤੇ MEA ਨਾਲ ਵਧੀ ਹੋਈ ਸ਼ਮੂਲੀਅਤ ਨੂੰ ਉਤਸ਼ਾਹਿਤ ਕਰੇਗਾ"। ਇੱਕ ਸਮਾਗਮ ਵਿੱਚ ਬੋਲਦਿਆਂ ਵਿਦੇਸ਼ ਮੰਤਰਾਲੇ ਵਿੱਚ ਸੀ.ਪੀ.ਵੀ ਅਤੇ ਓ.ਆਈ.ਏ ਦੇ ਸਕੱਤਰ ਮੁਕਤੇਸ਼ ਕੇ ਪਰਦੇਸ਼ੀ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਅੰਤਰਰਾਸ਼ਟਰੀ ਪ੍ਰਵਾਸ ਅਭਿਆਸਾਂ 'ਤੇ ਰਾਜ ਅਤੇ ਕੇਂਦਰ ਸਰਕਾਰਾਂ ਵਿਚਕਾਰ ਬਿਹਤਰ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਦੇ ਕਈ ਭਾਰਤੀ ਕਾਬੂ (ਵੀਡੀਓ)

ਉਸਨੇ ਕਿਹਾ,"ਭਾਰਤ ਦੀ ਕੁੱਲ ਆਬਾਦੀ ਵਿੱਚ ਕੰਮ ਕਰਨ ਦੀ ਉਮਰ ਦੀ ਆਬਾਦੀ ਦਾ ਹਿੱਸਾ 2030 ਤੱਕ ਆਪਣੇ ਉੱਚ ਪੱਧਰ 68.9 ਪ੍ਰਤੀਸ਼ਤ ਤੱਕ 'ਤੇ ਪਹੁੰਚ ਜਾਵੇਗਾ। 2030 ਤੱਕ ਭਾਰਤ ਵਿੱਚ ਇੱਕ ਅਰਬ ਤੋਂ ਵੱਧ ਕੰਮ ਕਰਨ ਵਾਲੇ ਲੋਕ ਹੋਣਗੇ"। ਉਨ੍ਹਾਂ ਨੇ ਅੱਗੇ ਕਿਹਾ,"ਭਾਰਤ ਨੇ ਪਹਿਲਾਂ ਹੀ ਆਪਣੇ ਆਪ ਨੂੰ ਅੰਤਰਰਾਸ਼ਟਰੀ ਪ੍ਰਵਾਸ ਗਤੀਸ਼ੀਲਤਾ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕੀਤਾ ਹੈ, ਜਿਸ ਵਿਚ 32 ਮਿਲੀਅਨ ਤੋਂ ਵੱਧ ਭਾਰਤੀ ਅਤੇ ਭਾਰਤੀ ਮੂਲ ਦੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ"।
 .

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News