ਖਸ਼ੋਗੀ ਕਤਲ ਦੀ ਜਾਂਚ ਲਈ ਯੂ.ਐਨ ਦੇ ਮਨੁੱਖੀ ਅਧਿਕਾਰ ਮਾਹਰ ਜਾਣਗੇ ਤੁਰਕੀ

Friday, Jan 25, 2019 - 08:28 PM (IST)

ਖਸ਼ੋਗੀ ਕਤਲ ਦੀ ਜਾਂਚ ਲਈ ਯੂ.ਐਨ ਦੇ ਮਨੁੱਖੀ ਅਧਿਕਾਰ ਮਾਹਰ ਜਾਣਗੇ ਤੁਰਕੀ

ਇਸਤਾਨਬੁਲ (ਏ.ਪੀ.)- ਸੰਯੁਕਤ ਰਾਸ਼ਟਰ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਤਲ ਦੀ ਜਾਂਚ ਲਈ ਇਕ ਮਨੁੱਖੀ ਅਧਿਕਾਰ ਮਾਹਰ ਨੂੰ ਤੁਰਕੀ ਭੇਜ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਏਗਨੇਸ ਕਲਾਮਾਰਡ ਇਕ ਕੌਮਾਂਤਰੀ ਜਾਂਚ ਦੀ ਅਗਵਾਈ ਕਰਨਗੇ। ਉਹ ਇਸ ਦੇ ਲਈ ਸੋਮਵਾਰ ਨੂੰ ਤੁਰਕੀ ਦੀ ਲੰਬੀ ਯਾਤਰਾ ਸ਼ੁਰੂ ਕਰਨਗੇ।

ਪਿਛਲੇ ਸਾਲ ਦੋ ਅਕਤੂਬਰ ਨੂੰ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਜਮਾਲ ਖਸ਼ੋਗੀ ਨੂੰ ਕਤਲ ਸਾਊਦੀ ਸਫਾਰਤਖਾਨੇ ਅੰਦਰ ਕਰ ਦਿੱਤਾ ਗਿਆ ਸੀ। ਉਹ ਆਪਣੇ ਲੇਖਾਂ ਵਿਚ ਸਾਊਦੀ ਕ੍ਰਾਊਨ ਪ੍ਰਿੰਸ ਦੀ ਆਲੋਚਨਾ ਵੀ ਕਰਦੇ ਸਨ। ਮਾਹਰ ਖਸ਼ੋਗੀ ਨੂੰ ਕਤਲ ਨਾਲ ਸਬੰਧਿਤ ਹਾਲਾਤਾਂ ਦੀ ਜਾਂਚ ਕਰਨਗੇ। ਤੁਰਕੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕੌਮਾਂਤਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਵਿਚ ਰਿਆਦ ਨਾਲ ਸਹਿਯੋਗ ਨਹੀਂ ਮਿਲਣ ਦੀ ਸ਼ਿਕਾਇਤ ਕੀਤੀ ਹੈ।


author

Sunny Mehra

Content Editor

Related News