ਸਾਈਬਰ ਅਪਰਾਧ ਰੋਕਣ ਲਈ ਯੂ.ਐਨ. ਨੇ ਪਾਸ ਕੀਤਾ ਨਵਾਂ ਅੰਤਰਰਾਸ਼ਟਰੀ ਸੰਧੀ ਦਾ ਪ੍ਰਸਤਾਵ
Saturday, Dec 28, 2019 - 02:21 PM (IST)

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਈਬਰ ਅਪਰਾਧ ਨਾਲ ਲੜਨ ਦੇ ਲਈ ਇਕ ਨਵੀਂ ਅੰਤਰਰਾਸ਼ਟਰੀ ਸੰਧੀ ਦਾ ਮਸੌਦਾ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸ਼ੁੱਕਰਵਾਰ ਨੂੰ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਯੂਰਪੀ ਸੰਘ, ਸੰਯੁਕਤ ਰਾਜ ਅਮਰੀਕਾ ਤੇ ਹੋਰ ਦੇਸ਼ਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ।
ਰੂਸ ਵਲੋਂ ਤਿਆਰ ਕੀਤੇ ਗਏ ਪ੍ਰਸਤਾਵ ਨੂੰ 193 ਮੈਂਬਰੀ ਮਹਾਸਭਾ ਨੇ ਪਾਸ ਕੀਤਾ ਹੈ। ਪ੍ਰਸਤਾਵ ਦੇ ਪੱਖ ਵਿਚ 79 ਤੇ ਵਿਰੋਧ ਵਿਚ 60 ਵੋਟਾਂ ਪਈਆਂ ਜਦਕਿ 33 ਮੈਂਬਰਾਂ ਨੇ ਵੋਟਿੰਗ ਵਿਚ ਹਿੱਸਾ ਹੀ ਨਹੀਂ ਲਿਆ। ਪਾਸ ਕੀਤੇ ਗਏ ਪ੍ਰਸਤਾਵ ਦੇ ਆਧਾਰ 'ਤੇ ਇਕ ਮਾਹਰ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਵਿਚ ਵਿਸ਼ਵ ਦੇ ਸਾਰੇ ਖੇਤਰਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ। ਕਮੇਟੀ ਦਾ ਟੀਚਾ ਸੂਚਨਾ ਤੇ ਟੈਕਨਾਲੋਜੀ ਤਕਨੀਕਾਂ ਦੀ ਵਰਤੋਂ ਅਪਰਾਧਿਕ ਟੀਚੇ ਦੇ ਲਈ ਨਾ ਹੋਣ ਦੇਣ ਦੇ ਲਈ ਇਕ ਵਿਆਪਕ ਅੰਤਰਰਾਸ਼ਟਰੀ ਸਹਿਮਤੀ ਦਾ ਨਿਰਮਾਣ ਕਰਨਾ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਕਮੇਟੀ ਅਗਸਤ 2020 ਵਿਚ ਬੈਠਕ ਕਰ ਅੱਗੇ ਦੀ ਕਾਰਵਾਈ ਲਈ ਸਹਿਮਤੀ ਬਣਾਉਣ 'ਤੇ ਚਰਚਾ ਕਰੇਗੀ।