ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
Wednesday, Jul 12, 2017 - 02:39 AM (IST)

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨਿਓ ਗੁਟੇਰੇਸ ਨੇ ਕਸ਼ਮੀਰ 'ਚ ਅਮਰਨਾਥ ਤੀਰਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਹਾਲਾਤ 'ਤੇ ਕਰੀਬੀ ਨਜ਼ਰ ਰੱਖੇ ਹੋਏ ਹਨ। ਗੁਟੇਰੇਸ ਦੇ ਬੁਲਾਰੇ ਸ਼ਟੀਫਨ ਦੁਜਾਰਿਕ ਨੇ ਹਮਲੇ 'ਤੇ ਜਨਰਲ ਸਕੱਤਰ ਦੀ ਟਿੱਪਣੀ ਬਾਰੇ ਪੀ.ਟੀ.ਆਈ. ਵੱਲੋਂ ਪੁੱਛੇ ਗਏ ਸਵਾਲ 'ਤੇ ਕਿਹਾ, ''ਕਿਸੇ ਵੀ ਹਾਲਾਤ 'ਚ ਆਮ ਲੋਕਾਂ ਦਾ ਮਾਰਿਆਂ ਜਾਣਾ ਨਿੰਦਣਯੋਗ ਹੈ।'' ਹਮਲੇ ਦਾ ਮਾਸਟਰਮਾਇੰਡ ਪਾਕਿਸਤਾਨ ਆਧਾਰਿਤ ਅੱਤਵਾਦੀ ਹੋਣ ਦੇ ਤੱਥ ਬਾਰੇ ਪੁੱਛਿਆ ਗਿਆ ਤਾਂ ਦੁਜਾਰਿਕ ਨੇ ਕਿਹਾ ਕਿ ਉਹ ਸਿਰਫ ਆਮ ਲੋਕਾਂ ਦੇ ਮਾਰੇ ਜਾਣ 'ਤੇ ਟਿੱਪਣੀ ਕਰਨਗੇ। ਉਨ੍ਹਾਂ ਕਿਹਾ, ''ਜੋ ਹੋਇਆ ਹੈ ਉਸ 'ਤੇ ਯਕੀਨੀ ਤੌਰ 'ਤੇ ਅਸੀਂ ਕਰੀਬੀ ਨਜ਼ਰ ਬਣਾਏ ਹੋਏ ਹਾਂ।''