ਅਫਰੀਕਾ ਦੇ ਸਾਹੇਲ ''ਚ ਪੈਰ ਪਸਾਰ ਰਿਹੈ ਅੱਤਵਾਦ: ਸੰਯੁਕਤ ਰਾਸ਼ਟਰ

11/14/2019 2:04:14 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਅਫਰੀਕਾ ਦੇ ਸਾਹੇਲ 'ਚ ਅੱਤਵਾਦ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਖੇਤਰ 'ਚ ਹਿੰਸਾ ਵਧ ਰਹੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੁੱਧਵਾਰ ਨੂੰ ਇਸ ਸਬੰਧੀ ਇਕ ਰਿਪੋਰਟ ਪੇਸ਼ ਕੀਤੀ ਗਈ ਹੈ।

ਰਿਪੋਰਟ 'ਚ ਗੁਤਾਰੇਸ ਨੇ ਕਿਹਾ ਕਿ ਅੱਤਵਾਦ ਅਫਰੀਕਾ 'ਚ ਆਪਣੇ ਪੈਰ ਪਸਾਰ ਰਿਹਾ ਹੈ ਤੇ ਇਸ ਨਾਲ ਵਿਸ਼ੇਸ਼ ਰੂਪ ਨਾਲ ਬੁਰਕੀਨਾ ਫਾਸੋ ਤੇ ਮਾਲੀ 'ਚ ਜਾਤੀ ਹਿੰਸਾ ਤਣਾਅ ਵਧਾ ਰਿਹਾ ਹੈ, ਖੇਤਰ ਅਸਥਿਰ ਹੋ ਰਿਹਾ ਹੈ। ਗੁਤਾਰੇਸ ਨੇ ਕਿਹਾ ਕਿ ਬੁਰਕੀਨਾ ਫਾਸੋ, ਮਾਲੀ, ਨਾਈਜਰ, ਚਾਡ, ਮਾਰੀਟਾਨੀਆ ਤੇ ਅਫਰੀਕੀ ਮਹਾਦੀਪ ਦੇ ਹੋਰ ਖੇਤਰਾਂ ਵਲੋਂ ਸਥਾਪਿਤ ਜੀ5 ਕੋਸਟ ਗਾਰਡ ਨੂੰ ਸਾਹੇਲ 'ਚ ਅੱਤਵਾਦ ਨਾਲ ਮੁਕਾਬਲਾ ਕਰਨ ਦੇ ਲਈ ਵਧੀਕ ਸਮਰਥਨ ਦੀ ਲੋੜ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਅੱਤਵਾਦ ਇਕ ਅੰਤਰਰਾਸ਼ਟਰੀ ਮੁੱਦਾ ਹੈ ਤੇ ਸਾਹੇਲ 'ਚ ਵਧ ਰਹੇ ਅੱਤਵਾਦ, ਮਨੁੱਖੀ ਤਸਕਰੀ, ਅਸਲਾ ਤਸਕਰੀ, ਸਰਹੱਦ ਪਾਰ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਰੇ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਆਪਣਾ ਯੋਗਦਾਨ ਦੇਣਾ ਹੋਵੇਗਾ। ਜਨਰਲ ਸਕੱਤਰ ਨੇ ਕਿਹਾ ਕਿ ਸਮੁੰਦਰ 'ਚ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਗਰੀਬੀ, ਕਮਜ਼ੋਰ ਸਰਕਾਰ ਤੇ ਸਹੀ ਨਿਆ ਵਿਵਸਥਾ ਦੀ ਕਮੀ ਹੈ। ਨਾਲ ਹੀ ਜਲਵਾਯੂ ਪਰਿਵਰਤਨ ਤੇ ਕੁਦਰਤੀ ਸੰਸਾਧਨਾਂ ਦੀ ਕਮੀ ਵੀ ਸਥਿਤੀ ਨੂੰ ਹੋਰ ਖਰਾਬ ਕਰ ਦਿੰਦੀ ਹੈ।


Baljit Singh

Content Editor

Related News