ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੀ ਮਦਦ ਲਈ 85 ਕਰੋੜ ਡਾਲਰ ਦੇਣ ਦੀ ਕੀਤੀ ਅਪੀਲ

Friday, Jul 16, 2021 - 12:49 PM (IST)

ਸੰਯੁਕਤ ਰਾਸ਼ਟਰ (ਭਾਸ਼ਾ): ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੀ ਮਨੁੱਖੀ ਸੇਵਾ ਦੇ ਪ੍ਰਮੁੱਖ ਨੇ ਤਾਲਿਬਾਨ ਦੇ ਹਮਲੇ ਦੇ ਪ੍ਰਭਾਵ ਨਾਲ ਨਜਿੱਠਣ, ਦੇਸ਼ ਦੀ ਇਕ ਤਿਹਾਈ ਆਬਾਦੀ ਨੂੰ ਕੁਪੋਸ਼ਣ ਤੋਂ ਬਚਾਉਣ, ਸੋਕੇ ਦੀ ਗੰਭੀਰ ਸਥਿਤੀ ਦੇ ਲਿਹਾਜ ਨਾਲ ਅਤੇ ਇਸ ਸਾਲ ਸਵਦੇਸ਼ ਆਏ 6,27,000 ਅਫਗਾਨਾਂ, ਜਿਹਨਾਂ ਵਿਚੋਂ ਜ਼ਿਆਦਾਤਰ ਗੁਆਂਢੀ ਈਰਾਨ ਤੋਂ ਪਰਤੇ ਹਨ ਅਜਿਹੇ ਲੋਕਾਂ ਦੀ ਮਦਦ ਲਈ ਵੀਰਵਾਰ ਨੂੰ 85 ਕਰੋੜ ਡਾਲਰ ਦੀ ਮਦਦ ਦੇਣ ਦੀ ਅਪੀਲ ਕੀਤੀ ਹੈ।

ਰਮੀਜ਼ ਅਲਕਬਰੋਬ ਨੇ ਰਾਜਧਾਨੀ ਕਾਬੁਲ ਤੋਂ ਡਿਜੀਟਲ ਢੰਗ ਨਾਲ ਬੈਠਕ ਦੇ ਬਾਅਦ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਘੱਟੋ-ਘੱਟ 8 ਕਰੋੜ ਅਫਗਾਨਾਂ ਨੂੰ ਮਦਦ ਦੀ ਲੋੜ ਹੈ ਅਤੇ ਸੰਯੁਕਤ ਰਾਸ਼ਟਰ ਦੀ ਇਹਨਾਂ ਵਿਚੋਂ ਘੱਟੋ-ਘੱਟੋ 1.57 ਕਰੋੜ ਲੋਕਾਂ ਨੂੰ ਮਦਦ ਦੇਣ ਦੀ ਯੋਜਨਾ ਹੈ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ 1.3 ਅਰਬ ਡਾਲਰ ਦੀ ਅਪੀਲ ਕੀਤੀ ਸੀ ਪਰ ਸਿਰਫ 37 ਫੀਸਦੀ ਰਾਸ਼ੀ ਮਤਲਬ 45 ਕਰੋੜ ਡਾਲਰ ਹੀ ਜੁਟਾਏ ਜਾ ਸਕੇ ਹਨ। ਅਮਰੀਕਾ ਨੇ ਸਭ ਤੋਂ ਵੱਧ ਦਾਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਾਕੀ 85 ਕਰੋੜ ਡਾਲਰ ਦੀ ਬਹੁਤ ਜ਼ਿਆਦਾ ਲੋੜ ਹੈ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਦੀਆਂ ਸਰਹੱਦਾਂ ਖੋਲ੍ਹਣ ਨੂੰ ਲੈ ਕੇ ਜਸਟਿਨ ਟਰੂਡੋ ਦਾ ਵੱਡਾ ਬਿਆਨ ਆਇਆ ਸਾਹਮਣੇ

ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਸੈਨਿਕਾਂ ਨੇ ਲੱਗਭਗ 20 ਸਾਲਾਂ ਬਾਅਦ ਅਫਗਾਨਿਸਤਾਨ ਤੋਂ ਆਪਣੀ ਵਾਪਸੀ ਲੱਗਭਗ ਪੂਰੀ ਕਰ ਲਈ ਹੈ। ਉੱਥੇ ਤਾਲਿਬਾਨ ਨੇ ਹਾਲ ਦੇ ਹਫ਼ਤਿਆਂ ਵਿਚ ਗੁਆਂਢੀ ਦੇਸ਼ਾਂ ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਨਾਲ ਲੱਗਦੇ ਕਈ ਜ਼ਿਲ੍ਹਿਆਂ ਅਤੇ ਪ੍ਰਮੁੱਖ ਸਰਹੱਦੀ ਚੌਂਕੀਆਂ 'ਤੇ ਕਬਜ਼ਾ ਕਰ ਲਿਆ ਹੈ। ਕਈ ਮਾਮਲਿਆਂ ਵਿਚ ਅਫਗਾਨ ਸੁਰੱਖਿਆ ਬਲਾਂ ਅਤੇ ਸੈਨਾ ਨੇ ਹਥਿਆਰ ਸਮੱਗਰੀ ਦੀ ਕਮੀ ਕਾਰਨ ਜਾਂ ਤਾਂ ਬਹੁਤ ਘੱਟ ਵਿਰੋਧ ਕੀਤਾ ਜਾਂ ਕੋਈ ਜਵਾਬ ਨਹੀਂ ਦਿੱਤਾ। ਅਲਕਬਰੋਬ ਨੇ ਕਿਹਾ ਕਿ ਤਿੰਨ ਸਾਲ ਵਿਚ ਦੂਜਾ ਸੋਕਾ ਪੈਣ ਕਾਰਨ ਅਤੇ ਤਾਲਿਬਾਨ ਦੇ ਹਮਲੇ ਕਾਰਨ 2,70,000 ਲੋਕ ਪੇਂਡੂ ਖੇਤਰਾਂ ਵਿਚ ਆਪਣੇ ਘਰਾਂ ਤੋਂ ਸ਼ਹਿਰੀ ਖੇਤਰਾਂ ਅਤੇ ਖੇਤਰੀ ਕੇਂਦਰਾਂ ਵੱਲ ਪਲਾਇਨ ਕਰ ਚੁੱਕੇ ਹਨ ਜਿੱਥੇ ਉਹਨਾਂ ਨੂੰ ਭੋਜਨ, ਪਾਣੀ, ਆਸਰਾ ਅਤੇ ਸਾਫ-ਸਫਾਈ ਦੀ ਲੋੜ ਹੈ।


Vandana

Content Editor

Related News