UN ’ਚ ਬੋਲਿਆ ਭਾਰਤ : ‘ਸਾਨੂੰ ਤੁਹਾਡੇ ਅੱਤਵਾਦੀ ਅਤੇ ਮੇਰੇ ਅੱਤਵਾਦੀ ਦੇ ਯੁੱਗ ’ਚ ਵਾਪਸ ਨਹੀਂ ਜਾਣਾ ਚਾਹੀਦੈ’

Thursday, Jul 08, 2021 - 05:08 PM (IST)

UN ’ਚ ਬੋਲਿਆ ਭਾਰਤ : ‘ਸਾਨੂੰ ਤੁਹਾਡੇ ਅੱਤਵਾਦੀ ਅਤੇ ਮੇਰੇ ਅੱਤਵਾਦੀ ਦੇ ਯੁੱਗ ’ਚ ਵਾਪਸ ਨਹੀਂ ਜਾਣਾ ਚਾਹੀਦੈ’

ਨੈਸ਼ਨਲ ਡੈਸਕ: ਭਾਰਤ ਨੇ ਕਿਹਾ ਹੈ ਕਿ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਦੇ 20 ਸਾਲ ਬਾਅਦ ਅੱਤਵਾਦ ਨੂੰ ‘ਹਿੰਸਕ ਰਾਸ਼ਟਰਵਾਦ’ ਅਤੇ ‘ਸੱਜੇਪੱਖੀ ਚਰਮਪੰਥ’ ਵਰਗੀਆਂ ਵੱਖ-ਵੱਖ ਸ਼ਬਦਾਵਾਲੀਆਂ ’ਚ ਵੰਡਣ ਦੀਆਂ ਕੋਸ਼ਿਸ਼ਾਂ ਫਿਰ ਤੋਂ ਹੋ ਰਹੀਆਂਹਨ। ਦੁਨੀਆਂ ਨੂੰ "ਤੁਹਾਡੇ ਅੱਤਵਾਦੀ" ਅਤੇ "ਮੇਰੇ ਅੱਤਵਾਦੀ" ਦੇ ਯੁੱਗ ’ਚ ਵਾਪਸ ਨਹੀਂ ਭੇਜਣਾ ਚਾਹੀਦਾ ਸਗੋਂ ਇਸ ਸਮੱਸਿਆ ਦਾ ਮੁਕਾਬਲਾ ਮਿਲ ਕੇ ਕਰਨਾ ਚਾਹੀਦਾ ਹੈ। ਵਿਸ਼ਵਵਿਆਪੀ ਅੱਤਵਾਦ ਵਿਰੋਧੀ ਰਾਜਨੀਤੀ ਦੀ 7ਵੀਂ ਸਮੀਖਿਆ ’ਤੇ ਮਤਾ ਪਾਸ ਕਰਨ ਲਈ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਹੋਈ ਚਰਚਾ ’ਚ ਭਾਲ ਲੈਂਦੇ ਹੋਏ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਇਸ ਤੱਥ ਨੂੰ ਮੰਨਿਆ ਹੈ ਕਿ ਅੱਤਵਾਦ ਦਾ ਖਤਰਾ ਬਹੁਤ ਗੰਭੀਰ ਅਤੇ ਸਰਬ ਵਿਆਪੀ ਹੈ।  

ਪੜ੍ਹੋ ਇਹ ਵੀ ਖ਼ਬਰ -  ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ

ਤ੍ਰਿਮੂਰਤੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਰਾਦਰੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ 9/11 ਦੇ ਅੱਤਵਾਦੀ ਹਮਲੇ ਤੋਂ ਪਹਿਲਾਂ ਦੁਨੀਆਂ ‘ਤੁਹਾਡੇ ਅੱਤਵਾਦੀ’ ਅਤੇ ‘ ਮੇਰੇ ਅੱਤਵਾਦੀ’ ਵਿੱਚ ਵੰਡੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ 2 ਦਹਾਕਿਆਂ ਦੇ ਬਾਅਦ ਮੁੜ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਨੂੰ ਫਿਰ ਤੋਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਭਰ ਰਹੇ ਖ਼ਤਰੇ ਦੀ ਆੜ ’ਚ ਨਵੀਂ ਸ਼ਬਦਾਵਲੀ ਤਿਆਰ ਕੀਤੀ ਜਾ ਰਹੀ ਹੈ। ਮਸਲਨ ਨਸਲੀ ਅਤੇ ਜਾਤੀਵਾਦ ਰੂਪ ਤੋਂ ਪ੍ਰੇਰਿਤ ਹਿੰਸਕ ਕੱਟੜਵਾਦ, ਹਿੰਸਕ ਰਾਸ਼ਟਰਵਾਦ, ਸੱਜੇਪੱਖੀ ਕੱਟੜਪੰਥੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ

ਤ੍ਰਿਮੂਰਤੀ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮੈਂਬਰ ਦੇਸ਼ ਇਤਿਹਾਸ ਨੂੰ ਕਦੇ ਨਹੀਂ ਭੁੱਲਣਗੇ ਅਤੇ ਅੱਤਵਾਦ ਨੂੰ ਮੁੜ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ‘ਮੇਰੇ ਅੱਤਵਾਦੀ’ ਅਤੇ ‘ਤੁਹਾਡੇ ਅੱਤਵਾਦੀ’ ਦੇ ਦੌਰ ਵਾਪਸ ਲੈ ਕੇ ਨਹੀਂ ਜਾਣਗੇ। ਪਿਛਲੇ ਦੋ ਦਹਾਕਿਆਂ ਵਿੱਚ ਅਸੀਂ ਜੋ ਪ੍ਰਗਤੀ ਕੀਤੀ ਹੈ, ਉਸ ਨੂੰ ਠੇਸ ਨਹੀਂ ਪਹੁੰਚਾਉਣਗੇ। ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਦਫ਼ਤਰ ਅਨੁਸਾਰ, ਸੰਯੁਕਤ ਰਾਸ਼ਟਰ ਦੀ ਗਲੋਬਲ-ਅੱਤਵਾਦ ਵਿਰੋਧੀ ਰਣਨੀਤੀ "ਅੱਤਵਾਦ ਵਿਰੁੱਧ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਕੋਸ਼ਿਸ਼ਾਂ ਨੂੰ ਵਧਾਉਣ ਲਈ ਇੱਕ ਵਿਲੱਖਣ ਗਲੋਬਲ ਕਦਮ ਹੈ"।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ


author

rajwinder kaur

Content Editor

Related News