ਯੂਕ੍ਰੇਨ ਦੇ ਫੌਜੀ ਅਧਿਕਾਰੀ ਮੋਰਚੇ 'ਤੇ ਗੋਲੀਬਾਰੀ ਦੀ ਲਪੇਟ 'ਚ ਆਏ

Sunday, Feb 20, 2022 - 01:02 AM (IST)

ਯੂਕ੍ਰੇਨ ਦੇ ਫੌਜੀ ਅਧਿਕਾਰੀ ਮੋਰਚੇ 'ਤੇ ਗੋਲੀਬਾਰੀ ਦੀ ਲਪੇਟ 'ਚ ਆਏ

ਮਾਸਕੋ-ਪੂਰਬੀ ਯੂਕ੍ਰੇਨ 'ਚ ਸੰਘਰਸ਼ ਵਾਲੇ ਮੋਰਚੇ ਦੇ ਦੌਰੇ ਦੌਰਾਨ ਯੂਕ੍ਰੇਨ ਦੇ ਚੋਟੀ ਦੇ ਫੌਜੀ ਅਧਿਕਾਰੀ ਉਥੇ ਹੋਈ ਗੋਲੀਬਾਰੀ ਦੀ ਲਪੇਟ 'ਚ ਆ ਗਏ। ਅਧਿਕਾਰੀਆਂ ਨੇ ਗੋਲੀਬਾਰੀ ਤੋਂ ਬਚਣ ਲਈ ਖੇਤਰ 'ਚ ਬਣਾਏ ਗਏ ਬੰਬ-ਪਰੂਫ਼ ਸ਼ੈਲਟਰ 'ਚ ਸ਼ਰਨ ਲਈ। ਖੇਤਰ ਦੇ ਦੌਰੇ 'ਤੇ ਗਏ ਐਸੋਸੀਏਟੇਡ ਪ੍ਰੈੱਸ ਦੇ ਇਕ ਪੱਤਰਕਾਰ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਹਮਲਾ ਕਰਨ ਦੀ ਸਥਿਤੀ 'ਚ ਰੂਸ ਦੀ ਬਾਜ਼ਾਰਾਂ ਤੱਕ ਪਹੁੰਚ ਹੋ ਸਕਦੀ ਹੈ ਸੀਮਤ : EU ਮੁਖੀ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਪੂਰਬੀ ਯੂਕ੍ਰੇਨ 'ਚ ਵੱਖਵਾਦੀ ਨੇਤਾਵਾਂ ਨੇ ਯੁੱਧ ਪ੍ਰਭਾਵਿਤ ਖੇਤਰ 'ਚ ਹਿੰਸਾ ਅਤੇ ਪੱਛਮ 'ਚ ਇਸ ਖ਼ਦਸ਼ੇ ਦਰਮਿਆਨ ਸ਼ਨੀਵਾਰ ਨੂੰ ਪੂਰੀ ਫੌਜੀ ਲਾਮਬੰਦੀ ਦਾ ਹੁਕਮ ਦਿੱਤਾ ਕਿ ਰੂਸ ਇਸ ਸੰਘਰਸ਼ ਦਾ ਇਸਤੇਮਾਲ ਹਮਲੇ ਦੇ ਬਹਾਨੇ ਦੇ ਰੂਪ 'ਚ ਕਰ ਸਕਦਾ ਹੈ। ਯੂਕ੍ਰੇਨ ਅਤੇ ਰੂਸ ਸਮਰਥਿਤ ਵਿਦੋਰਹੀਆਂ ਦੇ ਕਬਜ਼ੇ ਵਾਲੇ ਦੋ ਖੇਤਰਾਂ ਨੇ ਇਕ-ਦੂਜੇ 'ਤੇ ਤਣਾਅ ਵੱਧਣ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ : ਸ਼ਾਂਤਮਈ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ : SDM ਬੈਂਸ

ਰੂਸ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਯੂਰਪ ਦੇ ਸਰਕਾਰ ਦੇ ਕਬਜ਼ੇ ਵਾਲੇ ਹਿੱਸੇ ਤੋਂ ਦਾਗੇ ਗਏ ਘਟੋ-ਘੱਟ ਦੋ ਗੋਲੇ ਸਰਹੱਦ ਪਾਰ ਡਿੱਗੇ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਿਮਿਤਰੀ ਕੁਲੇਬਾ ਨੇ ਦਾਅਵੇ ਨੂੰ ਇਕ ਫਰਜ਼ੀ ਬਿਆਨ ਦੱਸਦੇ ਹੋਏ ਖਾਰਿਜ ਕਰ ਦਿੱਤਾ। ਯੂਕ੍ਰੇਨ ਦੀ ਫੌਜ ਨੇ ਕਿਹਾ ਕਿ ਦੋਨੇਤਸਕ ਖੇਤਰ ਦੇ ਸਰਕਾਰ ਦੇ ਕਬਜ਼ੇ ਵਾਲੇ ਹਿੱਸੇ 'ਚ ਸ਼ਨੀਵਾਰ ਤੜਕੇ ਗੋਲੀਬਾਰੀ 'ਚ ਇਕ ਫੌਜੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸੋਮਾਲੀਆ 'ਚ ਰੈਸਟੋਰੈਂਟ 'ਚ ਧਮਾਕਾ, 15 ਦੀ ਮੌਤ ਤੇ 20 ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News