ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸੀ ਹਮਲੇ ਤੋਂ ਬਚਾਅ ਲਈ ਦੁਨੀਆ ਨੂੰ ਲਾਈ ਮਦਦ ਦੀ ਗੁਹਾਰ

Thursday, Feb 24, 2022 - 05:30 PM (IST)

ਮਾਸਕੋ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਦੁਨੀਆ ਦੇ ਹੋਰ ਨੇਤਾਵਾਂ ਨੂੰ ਦੇਸ਼ ਨੂੰ ਰੱਖਿਆ ਸਹਿਯੋਗ ਮੁਹੱਈਆ ਕਰਾਉਣ ਅਤੇ ਉਸ ਦੇ ਹਵਾਈ ਖੇਤਰ ਨੂੰ ਰੂਸ ਤੋਂ ਬਚਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਵਿਚਕਾਰ ਵੀਰਵਾਰ ਸਵੇਰੇ ਜਾਰੀ ਇਕ ਬਿਆਨ 'ਚ ਜ਼ੇਲੇਨਸਕੀ ਨੇ ਕਿਹਾ ਕਿ ਰੂਸ ਨੇ ''ਯੂਕ੍ਰੇਨ ਅਤੇ ਪੂਰੀ ਲੋਕਤੰਤਰੀ ਦੁਨੀਆ ਦੇ ਖ਼ਿਲਾਫ਼ ਜੰਗ ਛੇੜੀ ਜਿੱਤੀ ਹੈ।'' ਉਨ੍ਹਾਂ ਨੇ ਗਲੋਬਲ ਨੇਤਾਵਾਂ ਨੂੰ ਦੇਸ਼ ਨੂੰ ਰੱਖਿਆ ਸਹਿਯੋਗ ਦੇਣ ਅਤੇ ਉਸ ਦੇ ਹਵਾਈ ਖੇਤਰ ਨੂੰ ਰੂਸ ਦੇ ਹਮਲੇ ਤੋਂ ਬਚਾਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਵਿਸ਼ੇਸ਼ ਫ਼ੌਜੀ ਕਾਰਵਾਈ ਦਾ ਉਦੇਸ਼ ਯੂਕ੍ਰੇਨ ਨੂੰ ਸੈਨਾ ਅਤੇ ਨਾਜ਼ੀਆਂ ਤੋਂ ਮੁਕਤ ਕਰਾਉਣਾ: ਪੁਤਿਨ

ਇਸੇ ਤਰ੍ਹਾਂ ਭਾਰਤ ਵਿਚ ਯੂਕ੍ਰੇਨ ਦੇ ਰਾਜਦੂਤ ਆਈਗੋਰ ਪੋਲੀਖਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਦੀ ਅਪੀਲ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਰੂਸ ਨਾਲ ਚੰਗੇ ਸਬੰਧਾਂ ਦੇ ਮੱਦੇਨਜ਼ਰ ਭਾਰਤ ਰੂਸ-ਯੂਕ੍ਰੇਨ ਵਿਚਾਲੇ ਤਣਾਅਪੂਰਨ ਸਥਿਤੀ ਨੂੰ ਕੰਟਰੋਲ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਯੂਕ੍ਰੇਨ 'ਤੇ ਰੂਸੀ ਫ਼ੌਜੀ ਕਾਰਵਾਈ ਦੀਆਂ ਰਿਪੋਰਟਾਂ ਦੇ ਵਿਚਕਾਰ, ਸ੍ਰੀ ਪੋਲੀਖਾ ਨੇ ਨਵੀਂ ਦਿੱਲੀ ਵਿਚ ਮੀਡੀਆ ਨੂੰ ਦੱਸਿਆ ਕਿ ਰੂਸੀ ਬਲਾਂ ਨੇ ਰਾਜਧਾਨੀ ਕੀਵ ਦੇ ਆਲੇ-ਦੁਆਲੇ ਦੇ ਖੇਤਰਾਂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਕ੍ਰੇਨ ਦੀ ਫੌਜ ਇਸ ਦਾ ਜਵਾਬ ਦੇ ਰਹੀ ਹੈ।

ਇਹ ਵੀ ਪੜ੍ਹੋ: ਰੂਸ ਵੱਲੋਂ ਯੂਕ੍ਰੇਨ 'ਤੇ ਹਮਲਾ, ਜਾਣੋ ਹੁਣ ਤੱਕ ਦੀਆਂ 10 ਵੱਡੀਆਂ ਅਪਡੇਟਸ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News