ਗਰਮੀ ਲੱਗਣ ਕਾਰਨ ਐਮਰਜੈਂਸੀ ਦਰਵਾਜ਼ਾ ਖੋਲ੍ਹ ਜਹਾਜ਼ ਦੇ ਪਰ ''ਤੇ ਟਹਿਲਣ ਲੱਗੀ ਬੀਬੀ (ਵੀਡੀਓ)
Thursday, Sep 03, 2020 - 06:25 PM (IST)
ਕੀਵ (ਬਿਊਰੋ): ਜਹਾਜ਼ ਵਿਚ ਯਾਤਰਾ ਦੌਰਾਨ ਯਾਤਰੀਆਂ ਵੱਲੋਂ ਅਜੀਬੋ-ਗਰੀਬ ਹਰਕਤਾਂ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫਲਾਈਟ ਵਿਚ ਯਾਤਰਾ ਦੌਰਾਨ ਬੀਬੀ ਨੇ ਅਜਿਹਾ ਕਾਰਨਾਮਾ ਕੀਤਾ ਕਿ ਜੋ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਹੈ। ਇਸ ਬੀਬੀ ਨੂੰ ਫਲਾਈਟ ਵਿਚ ਗਰਮੀ ਲੱਗ ਰਹੀ ਸੀ ਤਾਂ ਉਸ ਨੇ ਬਕਾਇਦਾ ਫਲਾਈਟ ਦਾ ਐਮਰਜੈਂਸੀ ਦਰਵਾਜਾ ਖੋਲ੍ਹਿਆ ਅਤੇ ਉਸ ਵਿਚੋਂ ਬਾਹਰ ਨਿਕਲ ਕੇ ਜਹਾਜ਼ ਦੇ ਵਿੰਗ 'ਤੇ ਟਹਿਲਣ ਲੱਗੀ।ਇੰਨਾ ਹੀ ਨਹੀਂ ਇਹ ਬੀਬੀ ਥੋੜ੍ਹੀ ਦੇਰ ਲਈ ਉੱਥੇ ਬੈਠ ਵੀ ਗਈ।
ਦੀ ਸਨ ਦੇ ਮੁਤਾਬਕ, ਇਹ ਮਾਮਲਾ ਯੂਕਰੇਨ ਦਾ ਹੈ, ਜਿੱਥੇ ਇਸ ਬੀਬੀ ਨੂੰ ਐਮਰਜੈਂਸੀ ਰਿਸਪਾਂਸ ਟੀਮ ਨੇ ਜਹਾਜ਼ ਦੀ ਵਿੰਗ ਤੋਂ ਉਤਰਨ ਲਈ ਕਿਹਾ। ਰਿਪੋਰਟ ਮੁਤਾਬਕ, ਇਕ ਜਹਾਜ਼ ਤੁਰਕੀ ਤੋਂ ਉਡਾਣ ਭਰਨ ਦੇ ਬਾਅਦ ਯੂਕਰੇਨ ਹਵਾਈ ਅੱਡੇ 'ਤੇ ਉਤਰਿਆ, ਜਿੱਥੇ ਉਸ ਵਿਚ ਸਵਾਰ ਇਕ ਯਾਤਰੀ ਬੀਬੀ ਨੇ ਫਲਾਈਟ ਦਾ ਐਮਰਜੈਂਸੀ ਦਰਵਾਜਾ ਖੋਲ੍ਹਿਆ ਅਤੇ ਜਾ ਕੇ ਉਸ ਦੇ ਵਿੰਗ 'ਤੇ ਟਹਿਲਣ ਲੱਗੀ। ਵਾਇਰਲ ਹੋ ਰਹੇ ਵੀਡੀਓ ਵਿਚ ਬੀਬੀ ਇੰਨੀ ਬੇਫਿਕਰ ਹੋ ਕੇ ਵਿੰਗ 'ਤੇ ਟਹਿਲ ਰਹੀ ਸੀ ਜਿਵੇਂ ਇਹ ਕੋਈ ਅਜੀਬ ਗੱਲ ਨਾ ਹੋਵੇ ਅਤੇ ਉਸ ਨੇ ਅਜਿਹਾ ਪਹਿਲਾਂ ਵੀ ਕਈ ਵਾਰ ਕੀਤਾ ਹੋਵੇ।
ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ 'ਚ ਹਿੰਦੂ ਵਿਧਵਾ ਬੀਬੀਆਂ ਨੂੰ ਜਾਇਦਾਦ 'ਚ ਹਿੱਸੇ ਸੰਬੰਧੀ ਇਤਿਹਾਸਿਕ ਫ਼ੈਸਲਾ
ਬਲੈਕਸਿਟ ਹੋਈ ਬੀਬੀ
ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੇ ਬਿਆਨ ਦੇ ਮੁਤਾਬਕ, ਜਹਾਜ਼ ਸੰਖਿਆ-PS6212 ਅੰਤਾਲੀਆ ਤੋਂ ਕੀਵ ਜਾ ਰਹੀ ਸੀ। ਯੂਕਰੇਨ ਹਵਾਈ ਅੱਡੇ 'ਤੇ ਇਕ ਯਾਤਰੀ ਬੀਬੀ ਨੇ ਟਰਮੀਨਲ ਡੀ ਦੇ ਗੇਟ 11 ਦੇ ਨੇੜੇ ਰੁੱਕਣ ਦੇ ਬਾਅਦ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਖੋਲ੍ਹਿਆ ਅਤੇ ਉਸ ਦੇ ਵਿੰਗ 'ਤੇ ਟਹਿਲਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ, ਇਹ ਬੀਬੀ ਤੁਰਕੀ ਦੇ ਅੰਤਾਲੀਆ ਵਿਚ ਛੁੱਟੀ ਮਨਾ ਕੇ ਪਰਤ ਰਹੀ ਸੀ।
ਜਦੋਂ ਜਹਾਜ਼ ਯੂਕਰੇਨ ਦੇ ਕੀਵ ਵਿਚ ਲੈਂਡ ਹੋਇਆ ਤਾਂ ਉਸ ਨੂੰ ਗਰਮੀ ਮਹਿਸੂਸ ਹੋਣ ਲੱਗੀ, ਜਿਸ ਮਗਰੋਂ ਉਸ ਨੇ ਅਜਿਹਾ ਕਾਰਨਾਮਾ ਕੀਤਾ। ਇਸ ਘਟਨਾ ਦੇ ਬਾਅਦ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਵੱਲੋਂ ਬੀਬੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ। ਜਦੋਂ ਇਸ ਬੀਬੀ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਅੰਦਰ ਉਸ ਨੂੰ ਕਾਫੀ ਗਰਮੀ ਲੱਗ ਰਹੀ ਸੀ।