ਯੂਕ੍ਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੇਂਸਕੀ

Wednesday, May 25, 2022 - 05:20 PM (IST)

ਯੂਕ੍ਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੇਂਸਕੀ

ਦਾਵੋਸ/ਸਵਿਟਜ਼ਰਲੈਂਡ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਯੁੱਧ ਨੂੰ ਖ਼ਤਮ ਕਰਨ ਲਈ ਆਪਣੀ ਜ਼ਮੀਨ ਨਹੀਂ ਛੱਡੇਗਾ। ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐੱਫ.) ਦੀ ਮੀਟਿੰਗ ਦੌਰਾਨ ਵੀਡੀਓ ਲਿੰਕ ਰਾਹੀਂ ਇੱਕ "ਯੂਕ੍ਰਨੀਅਨ ਬ੍ਰੇਕਫਾਸਟ" ਵਿੱਚ ਸ਼ਾਮਲ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਇਹ ਬਿਲਕੁਲ ਨਹੀਂ ਮੰਨਦੇ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪੂਰੀ ਤਰ੍ਹਾਂ ਸਮਝ ਰਹੇ ਹਨ ਕਿ ਯੂਕ੍ਰੇਨ ਵਿੱਚ ਕੀ ਹੋ ਰਿਹਾ ਹੈ।

'ਸੀ.ਐੱਨ.ਐੱਨ. ਦੇ ਫਰੀਦ ਜ਼ਕਾਰੀਆ ਨੇ ਸਵਾਲ ਕੀਤਾ ਕਿ ਕੀ ਸੰਘਰਸ਼ ਨੂੰ ਖ਼ਤਮ ਕਰਨ ਲਈ ਗੱਲਬਾਤ ਸੰਭਵ ਹੈ, ਇਸ ਦੇ ਜਵਾਬ ਵਿਚ ਜ਼ੇਲੇਂਸਕੀ ਨੇ ਇਕ ਦੁਭਾਸ਼ੀਏ ਰਾਹੀਂ ਕਿਹਾ, 'ਯੂਕ੍ਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ। ਅਸੀਂ ਆਪਣੇ ਦੇਸ਼ 'ਚ, ਆਪਣੀ ਜ਼ਮੀਨ 'ਤੇ ਲੜ ਰਹੇ ਹਾਂ।' ਉਨ੍ਹਾਂ ਕਿਹਾ, 'ਇਹ ਕਿਸੇ ਦੇ ਖ਼ਿਲਾਫ਼ ਨਹੀਂ, ਸਗੋਂ ਸਾਡੀ ਮਾਤ ਭੂਮੀ, ਸਾਡੀ ਆਜ਼ਾਦੀ ਅਤੇ ਸਾਡੇ ਭਵਿੱਖ ਲਈ ਜੰਗ ਹੈ।'

ਕੂਟਨੀਤਕ ਗੱਲਬਾਤ ਦੇ ਪਹਿਲੇ ਕਦਮ ਵਜੋਂ, ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਆਪਣੀ ਇੱਛਾ ਦਿਖਾਉਣ ਦੀ ਜ਼ਰੂਰਤ ਹੋਵੇਗੀ ਅਤੇ ਰੂਸ ਨੂੰ 24 ਫਰਵਰੀ ਨੂੰ ਹਮਲੇ ਦੇ ਦਿਨ ਤੋਂ ਪਹਿਲਾਂ ਦੀ ਸਥਿਤੀ ਵਿੱਚ ਆਪਣੀਆਂ ਫੌਜਾਂ ਅਤੇ ਹਥਿਆਰ ਵਾਪਸ ਬੁਲਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।


author

cherry

Content Editor

Related News