ਬੇਰਹਿਮ ਪਿਤਾ ਨੇ 4 ਸਾਲ ਦੇ ਬੱਚੇ ਨੂੰ ਪਿੰਜ਼ਰੇ 'ਚ ਕੀਤਾ ਕੈਦ, ਇਹ ਸੀ ਵਜ੍ਹਾ

Wednesday, Feb 13, 2019 - 03:20 PM (IST)

ਬੇਰਹਿਮ ਪਿਤਾ ਨੇ 4 ਸਾਲ ਦੇ ਬੱਚੇ ਨੂੰ ਪਿੰਜ਼ਰੇ 'ਚ ਕੀਤਾ ਕੈਦ, ਇਹ ਸੀ ਵਜ੍ਹਾ

ਕੀਵ (ਬਿਊਰੋ)— ਯੂਰਪ ਦੇ ਦੇਸ਼ ਯੂਕਰੇਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੇਰਹਿਮ ਪਿਤਾ ਨੇ ਆਪਣੇ 4 ਸਾਲ ਦੇ ਮੁੰਡੇ ਨੂੰ ਪਿੰਜ਼ਰੇ ਵਿਚ ਬੰਦ ਕਰ ਦਿੱਤਾ ਸੀ। ਉਹ ਉਸ ਨੂੰ ਭੁੱਖਾ ਮਾਰਨਾ ਚਾਹੁੰਦਾ ਸੀ। ਅਸਲ ਵਿਚ ਉਸ ਨੂੰ ਸ਼ੱਕ ਸੀ ਕਿ ਉਹ ਉਸ ਦੀ ਔਲਾਦ ਨਹੀਂ ਹੈ। ਚੰਗੀ ਕਿਸਮਤ ਨਾਲ ਸਮਾਂ ਰਹਿੰਦੇ ਸੋਸ਼ਲ ਵਰਕਰਾਂ ਦੀ ਮਦਦ ਨਾਲ ਬੱਚੇ ਨੂੰ ਬਚਾ ਲਿਆ ਗਿਆ।

ਜਾਣਕਾਰੀ ਮੁਤਾਬਕ ਪਰਿਵਾਰ ਸਮਾਜ ਤੋਂ ਵੱਖਰਾ ਰਹਿਣਾ ਪਸੰਦ ਕਰਦਾ ਸੀ। ਇਸ ਲਈ ਕਈ ਦਿਨਾਂ ਤੱਕ ਗੁਆਂਢੀਆਂ ਨੂੰ ਵੀ ਪਤਾ ਨਹੀਂ ਚੱਲਿਆ ਕਿ ਘਰ ਵਿਚ ਕੀ ਹੋ ਰਿਹਾ ਹੈ। ਫਿਰ ਜਦੋਂ ਕਈ ਦਿਨਾਂ ਤੱਕ ਗੁਆਂਢੀਆਂ ਨੂੰ ਉਨ੍ਹਾਂ ਦਾ ਬੱਚਾ ਨਜ਼ਰ ਨਹੀਂ ਆਇਆ ਤਾਂ ਇਕ ਸੋਸ਼ਲ ਵਰਕਰ ਨੇ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਘਰ 'ਤੇ ਛਾਪਾ ਮਾਰਿਆ।

PunjabKesari

ਦਰਵਾਜਾ ਤੋੜ ਕੇ ਪੁਲਸ ਜਦੋਂ ਅੰਦਰ ਦਾਖਲ ਹੋਈ ਤਾਂ ਉੱਥੇ ਦਾ ਨਜ਼ਾਰਾ ਦੇਖ ਹੈਰਾਨ ਰਹਿ ਗਈ। 4 ਸਾਲ ਦਾ ਵਲਾਦਿਕ ਮੋਲਚੇਨਕੋ ਇਕ ਲੱਕੜ ਦੇ ਪਿੰਜ਼ਰੇ ਵਿਚ ਮਰਨ ਵਾਲੀ ਹਾਲਤ ਵਿਚ ਪਿਆ ਸੀ। ਉਸ ਦੇ ਸਰੀਰ ਦੀ ਇਕ-ਇਕ ਹੱਡੀ ਦਿੱਸ ਰਹੀ ਸੀ। ਪੂਰਾ ਸਰੀਰ ਗੰਦਗੀ ਨਾਲ ਲਿਬੜਿਆ ਹੋਇਆ ਸੀ। ਬੱਚਾ ਬੋਲ ਨਹੀਂ ਪਾ ਰਿਹਾ ਸੀ। ਉਸ ਦਾ ਵਜ਼ਨ ਘਟ ਕੇ ਸਿਰਫ 7 ਕਿਲੋ ਹੀ ਰਹਿ ਗਿਆ ਸੀ।

ਪੁਲਸ ਨੇ ਤੁਰੰਤ ਵਲਾਦਿਕ ਦੇ ਪਿਤਾ ਅਲੈਗਜ਼ੈਂਡਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਜੇਕਰ ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਸ਼ਾਇਦ ਬੱਚੇ ਦੀ ਜਾਨ ਜਾ ਸਕਦੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਲੈਗਜ਼ੈਂਡਰ ਨੂੰ ਆਪਣੇ ਬੱਚੇ ਦੀ ਜਾਨ ਲੈਣ ਦੀ ਕੋਸ਼ਿਸ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ।

PunjabKesari

ਕੇਸ ਦੀ ਸੁਣਵਾਈ ਦੌਰਾਨ ਅਲੈਗਜ਼ੈਂਡਰ ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਨਤਾਲੀਆ ਦੇ ਚਰਿੱਤਰ 'ਤੇ ਸ਼ੱਕ ਸੀ। ਉਸ ਨੂੰ ਲੱਗਦਾ ਸੀ ਕਿ ਇਹ ਬੱਚਾ ਉਸ ਦਾ ਨਹੀਂ ਹੈ। ਇਸ ਲਈ ਉਹ ਵਲਾਦਿਕ ਦੀ ਜਾਨ ਲੈਣਾ ਚਾਹੁੰਦਾ ਸੀ। ਭਾਵੇਂਕਿ ਕੇਸ ਦੌਰਾਨ ਬੱਚੇ ਦੀ ਡੀ.ਐੱਨ.ਏ. ਟੈਸਟ ਤੋਂ ਪਤਾ ਚੱਲਿਆ ਕਿ ਅਲੈਗਜ਼ੈਂਡਰ ਮੋਲਚੇਨਕੋ ਹੀ ਉਸ ਦਾ ਅਸਲੀ ਪਿਤਾ ਹੈ। ਹੈਰਾਨੀ ਦੀ ਗੱਲ ਹੈ ਕਿ ਬੱਚੇ ਦੀ ਮਾਂ ਨੇ ਵੀ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ ਅਤੇ ਚੁੱਪਚਾਪ ਸਭ ਕੁਝ ਹੁੰਦਾ ਦੇਖਦੀ ਰਹੀ। ਅਦਾਲਤ ਨੇ ਇਸ ਮਾਮਲੇ ਵਿਚ ਨਤਾਲੀਆ ਨੂੰ ਵੀ ਹੱਤਿਆ ਦੀ ਕੋਸ਼ਿਸ਼ ਵਿਚ ਸਾਥ ਦੇਣ ਦਾ ਦੋਸ਼ੀ ਪਾਇਆ। ਹੁਣ ਉਸ ਨੂੰ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ। ਪੁਲਸ ਨੇ ਵਲਾਦਿਕ ਅਤੇ ਉਸ ਦੀਆਂ 3 ਭੈਣਾਂ ਨੂੰ ਚਾਈਲਡ ਕੇਅਰ ਕਸਟਡੀ ਵਿਚ ਭੇਜ ਦਿੱਤਾ ਹੈ।


author

Vandana

Content Editor

Related News