ਯੂਕਰੇਨ ਤਣਾਅ : ਰੂਸ-ਬੇਲਾਰੂਸ ਅਭਿਆਸ ''ਤੇ ਨਾਟੋ ਨੇ ਜਤਾਇਆ ਇਤਰਾਜ

Thursday, Feb 10, 2022 - 03:51 PM (IST)

ਯੂਕਰੇਨ ਤਣਾਅ : ਰੂਸ-ਬੇਲਾਰੂਸ ਅਭਿਆਸ ''ਤੇ ਨਾਟੋ ਨੇ ਜਤਾਇਆ ਇਤਰਾਜ

ਮਾਸਕੋ (ਵਾਰਤਾ): ਰੂਸ ਦੇ ਯੂਕਰੇਨ ਦੀ ਸੀਮਾ ਨੇੜੇ ਸੈਨਿਕ ਵਧਾਉਣ ਨਾਲ ਚਿੰਤਤ ਅਮਰੀਕਾ ਅਤੇ ਨਾਟੋ ਨੇ ਰੂਸ ਅਤੇ ਬੇਲਾਰੂਸ ਦੇ 10 ਦਿਨੀਂ ਸੰਯੁਕਤ ਮਿਲਟਰੀ ਅਭਿਆਸ ਦੀ ਨਿੰਦਾ ਕੀਤੀ ਹੈ।ਸਪੂਤਨਿਕ ਸਮਾਚਾਰ ਏਜੰਸੀ ਨੇ ਰੂਸੀ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਅਤੇ ਬੇਲਾਰੂਸ ਦੀਆਂ ਸੈਨਾਵਾਂ ਨੇ 10 ਫਰਵਰੀ ਤੋਂ ਸੰਯੁਕਤ ਮਿਲਟਰੀ ਅਭਿਆਸ ''ਐਲਾਇਡ ਰਿਸਾਲਵ-2022'' ਬੇਲਾਰੂਸ ਦੇ ਪਹਾੜੀ ਇਲਾਕਿਆਂ ਵਿੱਚ ਸ਼ੁਰੂ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਹਿੰਦ-ਪ੍ਰਸ਼ਾਂਤ ਦੀਆਂ ਘਟਨਾਵਾਂ ਤੋਂ ਇਸ ਸ਼ਤਾਬਦੀ ਦਾ ਰੁਖ਼ ਤੈਅ ਹੋਵੇਗਾ : ਬਲਿੰਕਨ

ਬੀਬੀਸੀ ਦੇ ਅਨੁਸਾਰ ਬੇਲਾਰੂਸ ਨਾਲ ਇਸ ਅਭਿਆਸ ਵਿੱਚ ਲਗਭਗ 30,000 ਸੈਨਿਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਨਾਟੋ ਨੇ ਕਿਹਾ ਕਿ ਸੀਤ ਯੁੱਧ ਦੇ ਬਾਅਦ ਤੋਂ ਸੰਯੁਕਤ ਅਭਿਆਸ ਦੇ ਨਾਮ 'ਤੇ ਸਾਬਕਾ ਸੋਵੀਅਤ ਬੇਲਾਰੂਸ ਵਿੱਚ ਰੂਸੀ ਸੈਨਿਕਾਂ ਦੀ ਇਹ ਸਭ ਤੋਂ ਵੱਡੀ ਮੌਜੂਦਗੀ ਹੈ। ਵ੍ਹਾਈਟ ਹਾਊਸ ਨੇ ਇਸ ਮਿਲਟਰੀ ਅਭਿਆਸ ਨੂੰ ਰੂਸ ਦੀ ਪ੍ਰਸਾਰਵਾਦੀ ਕਾਰਵਾਈ ਦੱਸਿਆ ਹੈ। ਦੂਜੇ ਪਾਸੇ ਰੂਸ ਨੇ ਵਾਰ-ਵਾਰ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਉਹ ਸਰਹੱਦ 'ਤੇ ਇਕ ਲੱਖ ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਕਰ ਕੇ ਯੂਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਕੁਝ ਪੱਛਮੀ ਦੇਸ਼ਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਕਦੇ ਵੀ ਹਮਲਾ ਕਰ ਸਕਦਾ ਹੈ। ਬੀਬੀਸੀ ਦੇ ਅਨੁਸਾਰ ਇਸ ਸੰਘਰਸ਼ ਨੂੰ ਹੱਲ ਕਰਨ ਦੇ ਸਬੰਧ ਵਿੱਚ ਵੀਰਵਾਰ ਨੂੰ ਪੂਰੇ ਯੂਰਪ ਵਿੱਚ ਕੂਟਨੀਤਕ ਗੱਲਬਾਤਹੋਣ ਦੀ ਉਮੀਦ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੁਵੈਤ ਦਾ ਪ੍ਰਵਾਸੀਆਂ ਨੂੰ ਝਟਕਾ, ਇਸ ਫ਼ੈਸਲੇ ਨਾਲ ਵੱਡੀ ਗਿਣਤੀ 'ਚ ਪ੍ਰਭਾਵਿਤ ਹੋਣਗੇ ਭਾਰਤੀ


author

Vandana

Content Editor

Related News