ਰੂਸ ਦੇ ਹਮਲਿਆਂ ਨਾਲ ਦੂਜੇ ਦਿਨ ਵੀ ਦਹਿਲਿਆ ਯੂਕ੍ਰੇਨ, ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਜੰਗਬੰਦੀ ਦੀ ਅਪੀਲ

Friday, Feb 25, 2022 - 03:59 PM (IST)

ਰੂਸ ਦੇ ਹਮਲਿਆਂ ਨਾਲ ਦੂਜੇ ਦਿਨ ਵੀ ਦਹਿਲਿਆ ਯੂਕ੍ਰੇਨ, ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਜੰਗਬੰਦੀ ਦੀ ਅਪੀਲ

ਕੀਵ (ਵਾਰਤਾ)-ਯੂਕ੍ਰੇਨ ’ਤੇ ਰੂਸੀ ਫ਼ੌਜ ਦੇ ਹਮਲੇ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ’ਚ ਹੋਏ ਕਈ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨੂੰ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ। ਬੀ. ਬੀ. ਸੀ. ਨੇ ਯੂਕ੍ਰੇਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਰਾਜਧਾਨੀ ’ਤੇ ਰੂਸੀ ਫ਼ੌਜ ਨੇ ਕਈ ਮਿਜ਼ਾਈਲਾਂ ਦਾਗ਼ੀਆਂ। ਇਸ ਜ਼ਬਰਦਸਤ ਹਮਲੇ ’ਚ ਘੱਟੋ-ਘੱਟ ਇਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ ਇਸ ਹਮਲੇ ’ਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਜ਼ੇਲੇਂਸਕੀ ਨੇ ਦੇਸ਼ ਨੂੰ ਦਿੱਤੇ ਸੰਦੇਸ਼ ’ਚ ਰੂਸ ਨੂੰ ਜੰਗਬੰਦੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਤੋਂ ਵੀ ਰੂਸੀ ਹਮਲੇ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਫਰਿਆਦ ਕੀਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚੋਂ ਪਰਤੇ ਜਲੰਧਰ ਦੇ ਮਨਪ੍ਰੀਤ ਸਿੰਘ ਨੇ ਬਿਆਨ ਕੀਤੇ ਦਰਦਨਾਕ ਹਾਲਾਤ

ਬੀ. ਬੀ. ਸੀ. ਨੇ ਕੀਵ ’ਚ ਤੜਕੇ 4 ਵਜੇ ਹੋਏ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੀਵ ਵੱਲ ਰੂਸੀ ਫ਼ੌਜ ਦੇ ਵਧਣ ਦੌਰਾਨ ਪੋਜ਼ਿੰਆਕੀ ਖੇਤਰ ’ਚ ਧਮਾਕੇ ਹੋਏ। ਬੀ. ਬੀ. ਸੀ. ਦੇ ਪੱਤਰਕਾਰ ਨੇ ਟਵੀਟ ਕੀਤਾ, ‘‘ਕੀਵ ’ਚ ਦੋ ਛੋਟੇ ਧਮਾਕੇ ਸੁਣੇ ਗਏ, ਫਿਲਹਾਲ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਸ ਦਾ ਕੀ ਮਤਲਬ ਹੈ ਪਰ ਅਫਵਾਹ ਹੈ ਕਿ ਰੂਸੀ ਫੌਜ ਰਾਜਧਾਨੀ ’ਚ ਦਾਖਲ ਹੋ ਗਈ ਹੈ।’’ ਯੂਕ੍ਰੇਨੀ ਫੌਜ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਯੂਕ੍ਰੇਨੀ ਬਲ ਰਾਜਧਾਨੀ ਕੀਵ ਦੇ ਬਾਹਰਵਾਰ ਦਿਮੇਰ ਅਤੇ ਇਵਾਨਕੀਵ ’ਚ ਰੂਸੀ ਬਲਾਂ ਉੱਤੇ ਹਮਲਾ ਕਰ ਰਹੇ ਹਨ ਅਤੇ ਉੱਥੇ ਰੂਸੀ ਬਖਤਰਬੰਦ ਵਾਹਨਾਂ ਦਾ ਇਕ ਵੱਡਾ ਇਕੱਠ ਹੈ।

ਇਹ ਵੀ ਪੜ੍ਹੋ : ਤਪਾ ਮੰਡੀ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ

ਯੂਕ੍ਰੇਨੀ ਫੌਜੀ ਬਲਾਂ ਦੇ ਅਧਿਕਾਰਤ ਫੇਸਬੁੱਕ ਪੇਜ ’ਤੇ  ਕਿਹਾ ਗਿਆ , ‘‘ਰਾਜਧਾਨੀ ਦੇ ਪੱਛਮੀ ਖੇਤਰ ’ਚ ਦਾਖਲ ਹੋਣ ਵਾਲੀਆਂ ਰੂਸੀ ਫ਼ੌਜਾਂ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ।’’ ਇਸ ਤੋਂ ਪਹਿਲਾਂ ਰੂਸੀ ਫ਼ੌਜਾਂ ਨੂੰ ਰਾਜਧਾਨੀ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਯੂਕ੍ਰੇਨ ਦੀ ਫ਼ੌਜ ਨੇ ਖ਼ੁਦ ਤੇਤਰਿਵ ਨਦੀ ਉੱਤੇ ਬਣੇ ਪੁਲ ਨੂੰ ਤਬਾਹ ਕਰ ਦਿੱਤਾ ਸੀ। ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਹਵਾਈ ਖੇਤਰ ’ਤੇ ਰੂਸੀ ਫ਼ੌਜਾਂ ਦੇ ਨਾਲ ਹੁਣ ਵੀ ਮੁਕਾਬਲਾ ਕੀਤਾ ਜਾ ਰਿਹਾ ਹੈ।’’


author

Manoj

Content Editor

Related News