ਯੂਰਪ ਲਈ ਯੂਕ੍ਰੇਨ ਦੇ ਬਾਲ ਸ਼ਰਨਾਰਥੀ ਬਣੇ ਵੱਡੀ ਚੁਣੌਤੀ

03/17/2022 2:19:05 AM

ਚਿਸ਼ੀਨਾਓ-ਮੱਧ ਅਤੇ ਪੂਰਬੀ ਯੂਰਪ 'ਚ ਰਿਹਾਇਸ਼ੀ ਸਹੂਲਤਾਂ 'ਚ ਤਬਦੀਲ ਕੀਤੇ ਗਏ ਭਵਨਾਂ 'ਚ ਸ਼ਰਨ ਲੈਣ ਵਾਲੇ ਹਜ਼ਾਰਾਂ ਯੂਕ੍ਰੇਨੀ ਬੱਚੇ ਆਪਣੇ ਦੇਸ਼ 'ਤੇ ਰੂਸ ਦੇ ਹਮਲੇ ਤੋਂ ਬਾਅਦ ਸ਼ਰਨਾਰਥੀ ਦੇ ਰੂਪ 'ਚ ਭੱਜਣ ਦੀ ਨਵੀਂ ਹਕੀਕਤ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਹਨ। ਯੂਨੀਸੇਫ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 24 ਫਰਵਰੀ ਨੂੰ ਰੂਸੀ ਹਮਲੇ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ਤੋਂ ਪੋਲੈਂਡ, ਹੰਗਰੀ, ਸਲੋਵਾਕੀਆ, ਰੋਮਾਨੀਆ ਅਤੇ ਮੋਲਦੋਵਾ ਭੱਜੇ 30 ਲੱਖ ਤੋਂ ਜ਼ਿਆਦਾ ਲੋਕਾਂ 'ਚ ਕਰੀਬ ਅੱਧੇ ਬੱਚੇ ਹਨ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੀ ਅਦਾਲਤ ਨੇ ਰੂਸ ਨੂੰ ਯੂਕ੍ਰੇਨ 'ਚ ਫੌਜੀ ਮੁਹਿੰਮ ਰੋਕਣ ਦਾ ਦਿੱਤਾ ਹੁਕਮ

ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ ਉਨ੍ਹਾਂ ਦੇ ਇਥੇ ਲਗਾਤਾਰ ਆ ਰਹੇ ਸ਼ਰਨਾਰਥੀਆਂ ਨੂੰ ਸ਼ਰਨ ਤਾਂ ਦਿੱਤੀ ਹੈ ਪਰ ਇਨ੍ਹਾਂ ਦੇਸ਼ਾਂ ਦੇ ਪ੍ਰਸ਼ਾਸਨ ਖੌਫਜਦਾ ਯੂਕ੍ਰੇਨੀ ਬੱਚਿਆਂ ਨੂੰ ਲੰਬੇ ਸਮੇਂ ਲਈ ਮਾਨਸਿਕ ਦੇਖ ਭਾਲ ਪ੍ਰਦਾਨ ਕਰਨ ਦੇ ਬਹੁਤ ਵੱਡੇ ਕੰਮ ਨਾਲ ਜੂਝ ਰਹੇ ਹਨ। ਪਿਛਲੇ 20 ਦਿਨਾਂ ਤੋਂ ਹਰ ਮਿੰਟ ਯੂਕ੍ਰੇਨ ਤੋਂ 55 ਬੱਚੇ ਭੱਜ ਕੇ ਇਨ੍ਹਾਂ ਦੇਸ਼ਾਂ 'ਚ ਪਹੁੰਚ ਰਹੇ ਹਨ ਅਤੇ ਇਸ ਰੁਖ਼ 'ਚ ਕਿਸੇ ਬਦਲਾਅ ਦੀ ਸੰਭਾਵਨਾ ਵੀ ਨਹੀਂ ਹੈ ਕਿਉਂਕਿ ਫੌਜੀ ਬਲ ਵਧਦੇ ਹੀ ਜਾ ਰਹੇ ਹਨ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਨੌਜਵਾਨ ਯੂਕ੍ਰੇਨੀਅਨ ਆਪਣੇ ਘਰਾਂ ਤੋਂ ਦੂਰ ਅਤੇ ਆਪਣੇ ਮਾਪਿਆਂ ਤੋਂ ਵੱਖ ਹੋਣ ਦੇ ਲੰਬੇ ਸਮੇਂ ਦੇ ਸੁਭਾਅ ਨੂੰ ਸਮਝ ਨਹੀਂ ਪਾ ਰਹੇ ਹਨ।

ਇਹ ਵੀ ਪੜ੍ਹੋ : ਪਾਕਿ 'ਚ ਕੋਰੋਨਾ ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ ਗਈਆਂ

ਮੋਲਦੋਵਾ ਦੀ ਰਾਜਧਾਨੀ 'ਚ ਸਭ ਤੋਂ ਵੱਡੇ ਸ਼ਰਨਾਰਥੀ ਕੇਂਦਰ 'ਚ ਯੂਕ੍ਰੇਨੀ ਬੱਚਿਆਂ ਨਾਲ ਕੰਮ ਕਰਨ ਵਾਲੀ ਚਿਸ਼ੀਨਾਓ ਦੀ ਇਕ ਸਕੂਲ ਮਨੋਵਿਗਿਆਨੀ ਇਰਿਕਾ ਪੁਰਕਾਰੀ ਨੇ ਕਿਹਾ ਕਿ ਕੁਝ ਬੱਚੇ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਹ ਇਕ ਛੋਟੀ ਛੁੱਟੀ ਜਾਂ ਸਕੂਲ ਤੋਂ ਛੁੱਟੀ 'ਤੇ ਹਨ। ਪੁਰਕਾਰੀ ਮੁਤਾਬਕ ਕੇਂਦਰ 'ਚ ਪਹੁੰਚਣ ਵਾਲੇ ਜ਼ਿਆਦਾਤਰ ਬੱਚੇ ਚਿੰਤਤ ਅਤੇ ਸੰਪਰਕ ਤੋਂ ਦੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਲੈ ਕੇ ਸਾਡਾ ਪਹਿਲਾ ਕਦਮ ਉਨ੍ਹਾਂ ਦੇ ਤਣਾਅ ਦੇ ਪੱਧਰ ਨੂੰ ਘਟਾਉਣਾ ਅਤੇ ਇਸ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨਾ ਹੈ।

ਇਹ ਵੀ ਪੜ੍ਹੋ : ਉੱਤਰੀ ਜਾਪਾਨ 'ਚ 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News