ਖ਼ਤਰੇ ’ਚ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੀ ਜਾਨ, ਹਫ਼ਤੇ ’ਚ 3 ਵਾਰ ਹੋ ਚੁੱਕੀ ਕਤਲ ਦੀ ਕੋਸ਼ਿਸ਼
Saturday, Mar 05, 2022 - 01:59 PM (IST)
ਕੀਵ– ਰੂਸ ਅਤੇ ਯੂਕ੍ਰੇਨ ਆਪਸੀ ਯੁੱਧ ਵਿਚ ਇਕ-ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕਰ ਰਹੇ ਹਨ। ਇਸ ਦੌਰਾਨ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਰੂਸ ਵਲੋਂ ਉਨ੍ਹਾਂ ਦੇ ਦੇਸ਼ ’ਤੇ ਹਮਲਾ ਕਰਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੂੰ ਮਾਰਨ ਦੀਆਂ 3 ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਟਾਈਮਜ਼ ਆਫ ਲੰਡਨ ਦੀ ਰਿਪੋਰਟ ਮੁਤਾਬਕ ਰੂਸੀ ਫੌਜੀਆਂ ਨੇ ਜਦੋਂ ਤੋਂ ਯੂਕ੍ਰੇਨ ਦੀ ਧਰਤੀ ’ਤੇ ਹਮਲਾ ਬੋਲਿਆ ਹੈ, ਉਦੋਂ ਤੋਂ ਜੇਲੇਂਸਕੀ ’ਤੇ 3 ਵਾਰ ਜਾਨਲੇਵਾ ਹਮਲਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ– ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ
ਖੁਫੀਆ ਇਨਪੁਟ ਮੁਤਾਬਕ 3 ਵਾਰ ਹੋਏ ਇਸ ਜਾਨਲੇਵਾ ਹਮਲੇ ਵਿਚ 2 ਵੱਖ-ਵੱਖ ਸਮੂਹਾਂ ਵਲੋਂ ਨਾਕਾਮ ਕੋਸ਼ਿਸ਼ ਕੀਤੀ ਗਈ ਸੀ, ਇਨ੍ਹਾਂ ਦੋਵਾਂ ਸਮੂਹਾਂ ਨੂੰ ਇਸ ਕੰਮ ਲਈ ਬਾਕਾਇਦਾ ਹਾਇਰ ਕੀਤਾ ਗਿਆ ਸੀ। ਟਾਈਮਜ਼ ਨੇ ਦੱਸਿਆ ਕਿ 2 ਯਤਨਾਂ ਦੇ ਪਿੱਛੇ ਕ੍ਰੈਮਲਿਨ ਹਮਾਇਤੀ ਵੈਗਨਰ ਸਮੂਹ ਦਾ ਹੱਥ ਸੀ। ਜੇਕਰ ਉਹ ਸਫਲ ਹੁੰਦੇ ਜਾਂ ਸਫਲ ਨਹੀਂ ਹੁੰਦੇ ਤਾਂ ਰੂਸ ਹੱਤਿਆ ਦੀ ਸਾਜ਼ਿਸ਼ ਵਿਚ ਸਿੱਧੇ ਸ਼ਾਮਲ ਹੋਣ ਤੋਂ ਇਨਕਾਰ ਕਰ ਸਕਦਾ ਸੀ। ਸੂਤਰਾਂ ਦੀ ਮੰਨੀਏ ਤਾਂ ਕੀਵ ਵਿਚ ਅਜੇ ਵੀ 400 ਤੋਂ ਵਧ ਵੈਗਨਰ ਸਮੂਹ ਦੇ ਮੈਂਬਰ ਐਕਟਿਵ ਹਨ। ਇਸ ਦੇ ਮੈਂਬਰਾਂ ਨੇ ਯੂਕ੍ਰੇਨ ਦੇ 24 ਅਧਿਕਾਰੀਆਂ ਦੀ ਹੱਤਿਆ ਕਰਨ ਲਈ ਇਕ ਸੂਚੀ ਬਣਾਈ ਹੈ ਤਾਂ ਜੋ ਇਨ੍ਹਾਂ ਦੀਆਂ ਹੱਤਿਆਵਾਂ ਤੋਂ ਬਾਅਦ ਯੂਕ੍ਰੇਨ ਦੀ ਸਰਕਾਰ ਅਸਥਾਈ ਹੋ ਜਾਵੇ ਅਤੇ ਡਿੱਗ ਜਾਵੇ।
ਇਹ ਵੀ ਪੜ੍ਹੋ– ਐਪਲ ਤੋਂ ਬਾਅਦ ਸੈਮਸੰਗ ਨੇ ਦਿੱਤਾ ਰੂਸ ਨੂੰ ਵੱਡਾ ਝਟਕਾ, ਰੋਕੀ ਸੇਲ