ਦੂਜੇ ਦੌਰ ਦੀ ਗੱਲਬਾਤ 'ਚ ਵੀ ਨਹੀਂ ਨਿਕਲਿਆ ਹੱਲ, ਯੂਕ੍ਰੇਨ ਨੇ ਰੂਸ ਦੇ ਸਾਹਮਣੇ ਰੱਖੀਆਂ 3 ਸ਼ਰਤਾਂ

Friday, Mar 04, 2022 - 09:58 AM (IST)

ਦੂਜੇ ਦੌਰ ਦੀ ਗੱਲਬਾਤ 'ਚ ਵੀ ਨਹੀਂ ਨਿਕਲਿਆ ਹੱਲ, ਯੂਕ੍ਰੇਨ ਨੇ ਰੂਸ ਦੇ ਸਾਹਮਣੇ ਰੱਖੀਆਂ 3 ਸ਼ਰਤਾਂ

ਕੀਵ (ਇੰਟ.)– ਯੁੱਧ ਰੋਕਣ ਨੂੰ ਲੈ ਕੇ ਵੀਰਵਾਰ ਨੂੰ ਰੂਸ ਤੇ ਯੂਕ੍ਰੇਨ ਵਿਚ ਗੱਲਬਾਤ ਦਾ ਦੂਜਾ ਦੌਰ ਗੁਅਾਂਢੀ ਬੇਲਾਰੂਸ ਦੀ ਸਰਹੱਦ ’ਤੇ ਹੋਇਅਾ, ਜੋ ਬੇਨਤੀਜਾ ਰਿਹਾ। ਹੁਣ ਤੀਜੇ ਦੌਰ ਦੀ ਗੱਲਬਾਤ ਹੋਵੇਗੀ, ਜਿਸਦੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਗੱਲਬਾਤ ਵਿਚ ਯੂਕ੍ਰੇਨ ਨੇ ਰੂਸ ਦੇ ਸਾਹਮਣੇ 3 ਸ਼ਰਤਾਂ ਰੱਖੀਅਾਂ ਹਨ। ਪਹਿਲੀ, ਤੁਰੰਤ ਸੀਜ਼ਫਾਇਰ ਕੀਤੀ ਜਾਵੇ। ਦੂਜੇ, ਲੋਕਾਂ ਨੂੰ ਕੱਢਣ ਲਈ ਰਸਤਾ ਦਿੱਤਾ ਜਾਵੇ ਅਤੇ ਤੀਜੇ, ਦੋਵੇਂ ਦੇਸ਼ ਜੰਗਬੰਦੀ ਲਈ ਰਾਜ਼ੀ ਹੋਣ।

ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੇ ਦਫਤਰ ਨੇ ਵੀਰਵਾਰ ਨੂੰ ਜਾਰੀ ਵੀਡੀਓ ਵਿਚ ਦਿਖਾਇਅਾ ਕਿ ਗੈਰ-ਰਸਮੀ ਪਹਿਰਾਵੇ ਵਿਚ ਯੂਕ੍ਰੇਨ ਦਾ ਇਕ ਵਫਦ ਬੈਠਕ ਰੂਮ ਵਿਚ ਦਾਖਲ ਹੋਇਅਾ ਅਤੇ ਉਨ੍ਹਾਂ ਸੂਟ-ਟਾਈ ਪਹਿਨੀ ਰੂਸੀ ਅਧਿਕਾਰੀਅਾਂ ਦੇ ਨਾਲ ਹੱਥ ਮਿਲਾਏ। ਗੱਲਬਾਤ ਦਾ ਉਦੇਸ਼ ਯੁੱਧ ਰੋਕਣਾ ਸੀ। ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਰੂਸ ਦੀ ਫੌਜ ਯੂਕ੍ਰੇਨ ਦਾ ਸੰਪਰਕ ਕਾਲਾ ਸਾਗਰ ਅਤੇ ਅਾਜੋਵ ਸਾਗਰ ਤੋਂ ਕੱਟਣ ਦੇ ਯਤਨ ਵਿਚ ਦੇਸ਼ ਦੇ ਦੱਖਣ ਦੇ ਵੱਡੇ ਹਿੱਸੇ ਵਿਚ ਘੁਸਪੈਠ ਕਰ ਚੱੁਕੀ ਹੈ। ਰੂਸ-ਯੂਕ੍ਰੇਨ ਗੱਲਬਾਤ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News