ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੀ ਉਮੀਦਵਾਰੀ ਮਿਲਣ ਦੀ ਯੂਕ੍ਰੇਨ ਨੂੰ ਪੂਰੀ ਉਮੀਦ

06/23/2022 12:05:45 AM

ਕੀਵ-ਯੂਰਪੀਅਨ ਯੂਨੀਅਨ 'ਚ ਸ਼ਾਮਲ ਹੋਣ ਲਈ ਯੂਕ੍ਰੇਨ ਦੀਆਂ ਕੋਸ਼ਿਸ਼ਾਂ ਦੀ ਕਮਾਨ ਸੰਭਾਲਣ ਵਾਲੀ ਦੇਸ਼ ਦੀ ਉਪ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ '100 ਫੀਸਦੀ' ਯਕੀਨਨ ਹਨ ਕਿ ਈ.ਯੂ. ਦੇ ਸਾਰੇ 27 ਮੈਂਬਰ ਦੇਸ਼, ਇਸ ਹਫਤੇ ਹੋਣ ਵਾਲੇ ਇਕ ਸਿਖਰ ਸੰਮੇਲਨ ਦੌਰਾਨ ਯੂਕ੍ਰੇਨ ਦੀ ਈ.ਯੂ. ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇਣਗੇ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ, ਖਾਣ ਵਾਲੇ ਸਾਮਾਨ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ

ਐਸੋਸੀਏਟੇਡ ਪ੍ਰੈੱਸ ਨੂੰ ਦਿੱਤੇ ਇਕ ਇੰਟਰਵਿਊ 'ਚ ਯੂਰਪ ਅਤੇ ਯੂਰੋ-ਅਟਲਾਂਟਿਕ ਦੇ ਲਈ ਉਪ ਪ੍ਰਧਾਨ ਮੰਤਰੀ ਓਲਹਾ ਸਟੇਫਨੀਸ਼ਯਨਾ ਨੇ ਕਿਹਾ ਕਿ ਬ੍ਰਸੇਲਜ਼ 'ਚ ਹੋਣ ਵਾਲੇ ਦੋ ਦਿਨੀਂ ਸੰਮੇਲਨ ਦੇ ਪਹਿਲੇ ਦਿਨ ਵੀਰਵਾਰ ਨੂੰ ਇਸ 'ਤੇ ਫੈਸਲਾ ਲਿਆ ਜਾ ਸਕਦਾ ਹੈ। ਇਹ ਪੁੱਛੇ ਜਾਣ 'ਤੇ ਯੂਕ੍ਰੇਨ ਨੂੰ ਈ.ਯੂ. ਦੀ ਮੈਂਬਰਸ਼ਿਪ ਲਈ ਉਮੀਦਵਾਰ ਦੇ ਤੌਰ 'ਤੇ ਸਵੀਕਾਰ ਕੀਤੇ ਜਾਣ ਦੇ ਪ੍ਰਤੀ ਉਹ ਕਿੰਨੀ ਭਰੋਸੇਮੰਦ ਹੈ, ਉਨ੍ਹਾਂ ਕਿਹਾ ਕਿ ਸੰਮੇਲਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਮੈਂ ਕਹਿ ਸਕਦੀ ਹਾਂ ਕਿ ਇਸ ਸਬੰਧ 'ਚ '100 ਫੀਸਦੀ' ਯਕੀਨਨ ਹਾਂ।

ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News