ਮਰਨ ਤੋਂ 10 ਘੰਟੇ ਬਾਅਦ ਜ਼ਿੰਦਾ ਹੋਈ ਬਜ਼ੁਰਗ ਮਹਿਲਾ, ਡਾਕਟਰ ਵੀ ਹੈਰਾਨ

02/28/2020 3:07:40 PM

ਕੀਵ (ਬਿਊਰੋ): ਯੂਕਰੇਨ ਵਿਚ 83 ਸਾਲ ਦੀ ਇਕ ਮਹਿਲਾ ਡਾਕਟਰਾਂ ਅਤੇ ਪੁਲਸ ਵਲੋਂ ਮ੍ਰਿਤਕ ਐਲਾਨ ਕੀਤੇ ਜਾਣ ਦੇ 10 ਘੰਟੇ ਬਾਅਦ ਮੁੜ ਜ਼ਿੰਦਾ ਹੋ ਗਈ। ਸਟਿਰਜਾਵਕਾ ਸ਼ਹਿਰ ਦੀ ਰਹਿਣ ਵਾਲੀ ਕਸੇਨੀਆ ਦਿਦੁਖ (Ksenia Didukh) ਇਕ ਰਿਟਾਇਡਰ ਨਰਸ ਹਨ ਅਤੇ ਪਿਛਲੇ ਐਤਵਾਰ ਉਹ ਸਟੇਜ 3 ਕੋਮਾ ਵਿਚ ਚਲੀ ਗਈ ਸੀ। ਪਰਿਵਾਰ ਵਾਲਿਆਂ ਨੇ ਘਰ ਵਿਚ ਹੀ ਡਾਕਟਰਾਂ ਨੂੰ ਇਲਾਜ ਲਈ ਬੁਲਾਇਆ। ਪਹਿਲੀ ਵਾਰ ਜਦੋਂ ਡਾਕਟਰ ਘਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕਸੇਨੀਆ ਦੀ ਹਾਲਤ ਕਾਫੀ ਗੰਭੀਰ ਹੈ।ਜੇਕਰ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਹਾਲਤ ਹੋਰ ਖਰਾਬ ਹੋ ਸਕਦੀ ਸੀ। ਅਜਿਹੇ ਵਿਚ ਉਹਨਾਂ ਨੇ ਕਸੇਨੀਆ ਨੂੰ ਘਰ ਵਿਚ ਹੀ ਆਰਾਮ ਕਰਨ ਦਿੱਤਾ।

PunjabKesari

ਅਧਿਕਾਰੀਆਂ ਨੇ ਜਾਰੀ ਕੀਤਾ ਡੈੱਥ ਸਰਟੀਫਿਕੇਟ
ਡਾਕਟਰਾਂ ਦੇ ਜਾਣ ਦੇ ਕੁਝ ਸਮੇਂ ਬਾਅਦ ਕਸੇਨੀਆ ਨੇ ਸਾਹ ਲੈਣਾ ਬੰਦ ਕਰ ਦਿੱਤਾ। ਇਸ ਵਾਰੀ ਪਰਿਵਾਰ ਨੇ ਡਾਕਟਰਾਂ ਦੇ ਨਾਲ ਪੁਲਸ ਵਾਲਿਆਂ ਨੂੰ ਵੀ ਬੁਲਾਇਆ। ਡਾਕਟਰਾਂ ਨੇ ਚੈੱਕ ਕਰਨ ਦੇ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਸੇਨੀਆ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸਥਾਨਕ ਅਧਿਕਾਰੀਆਂ ਨੇ ਉਹਨਾਂ ਦਾ ਡੈੱਥ ਸਰਟੀਫਿਕੇਟ ਜਾਰੀ ਕਰ ਦਿੱਤਾ। ਇਸ ਦੇ ਬਾਅਦ ਐਤਵਾਰ ਨੂੰ ਕਬਰ ਪੁੱਟਣ ਵਾਲਿਆਂ ਦੇ ਨਾਲ ਇਕ ਪਾਦਰੀ ਨੂੰ ਵੀ ਬੁਲਾ ਲਿਆ।

PunjabKesari

10 ਘੰਟੇ ਬਾਅਦ ਮੁੜ ਹੋਈ ਜ਼ਿੰਦਾ
ਕਸੇਨੀਆ ਦਾ ਪਰਿਵਾਰ ਉਹਨਾਂ ਨੂੰ ਦਫਨਾਉਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਉਹਨਾਂ ਦੀ ਬੇਟੀ ਨੂੰ ਕੁਝ ਅਜੀਬ ਮਹਿਸੂਸ ਹੋਇਆ। ਉਹਨਾਂ ਦੀ ਬੇਟੀ ਨੇ ਦੱਸਿਆ,''ਸ਼ਾਮ 7:30 ਵਜੇ ਜਦੋਂ ਮੈਂ ਉਹਨਾਂ ਦਾ ਮੱਥਾ ਛੂਹਿਆ ਤਾਂ ਉਹ ਗਰਮ ਸੀ, ਜਿਸ ਦਾ ਮਤਲਬ ਸੀ ਕਿ ਉਹ ਜ਼ਿੰਦਾ ਸੀ। ਇਸ ਦੇ ਬਾਅਦ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਕਸੇਨੀਆ ਦਾ ਇਲਾਜ ਕਰਨ ਵਾਲੇ ਡਾਕਟਰ ਵਲਾਦੀਮੀਰ ਚੇਬੋਤਾਰੇਵ ਨੇ ਦੱਸਿਆ,''ਮੈਂ ਆਪਣੇ 37 ਸਾਲ ਦੇ ਕਰੀਅਰ ਵਿਚ ਅਜਿਹਾ ਕੇਸ ਪਹਿਲਾਂ ਕਦੇ ਨਹੀਂ ਦੇਖਿਆ।'' ਉਹਨਾਂ ਨੇ ਅੱਗੇ ਦੱਸਿਆ,''ਜਦੋਂ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਹ ਸਟੇਜ 3 ਕੋਮਾ ਵਿਚ ਸੀ, ਜਿਸ ਦਾ ਮਤਲਬ ਸੀ ਕਿ ਜ਼ਿੰਦਾ ਹੁੰਦੇ ਹੋਏ ਵੀ ਜ਼ਿੰਦਾ ਲਾਸ਼ ਜਿਹੀ ਸੀ। ਅਸੀਂ ਉਹਨਾਂ ਨੂੰ ਨਿਗਰਾਨੀ ਵਿਚ ਰੱਖਿਆ ਅਤੇ ਅਤੇ ਇਕ ਹਫਤੇ ਦੇ ਅੰਦਰ ਹੀ ਉਹ ਕੋਮਾ ਵਿਚੋ ਬਾਹਰ ਆ ਗਈ।''

PunjabKesari

ਹੋਸ਼ ਆਉਣ ਦੇ ਬਾਅਦ ਕਸੇਨੀਆ ਦਾ ਬਿਆਨ
ਠੀਕ ਹੋਣ ਦੇ ਬਾਅਦ ਕਸੇਨੀਆ ਨੂੰ ਪੁੱਛਿਆ ਗਿਆ ਕਿ ਕੋਮਾ ਦੇ ਦੌਰਾਨ ਉਹਨਾਂ ਦੇ ਕੀ ਦੇਖਿਆ। ਇਸ ਦੇ ਜਵਾਬ ਵਿਚ ਕਸੇਨੀਆ ਨੇ ਕਿਹਾ,''ਮੈਂ ਸਵਰਗ ਦੇਖਿਆ ਅਤੇ ਉੱਥੇ ਜਾ ਕੇ ਆਪਣੇ ਪਿਤਾ ਨੂੰ ਆਵਾਜ਼ ਲਗਾਈ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦੀ ਸੀ ਕੀ ਉਹਨਾਂ ਲਈ ਉੱਥੇ ਰਹਿਣਾ ਆਸਾਨ ਸੀ। ਮੈਂ ਉਹਨਾਂ ਨੂੰ ਉੱਥੇ ਮਹਿਸੂਸ ਕਰ ਪਾ ਰਹੀ ਸੀ।ਮੈਨੂੰ ਆਸ ਸੀ ਕਿ ਉਹ ਮੇਰੇ ਨਾਲ ਮਿਲਣਗੇ ਪਰ ਅੱਖਾਂ ਖੋਲ੍ਹਦੇ ਹੀ ਮੈਨੂੰ ਆਪਣੇ ਆਲੇ-ਦੁਆਲੇ ਸਫੇਦ ਕੱਪੜੇ ਪਹਿਨੇ ਲੋਕ ਦਿਸੇ, ਜਿਹਨਾਂ ਨੂੰ ਦੇਖ ਕੇ ਪਹਿਲਾਂ ਮੈਨੂੰ ਲੱਗਾ ਕਿ ਉਹ ਫਰਿਸ਼ਤੇ ਹਨ ਪਰਉਹ ਤਾਂ ਡਾਕਟਰ ਸਨ। ਮੈਨੂੰ ਲੱਗਦਾ ਹੈ ਕਿ ਮੇਰੇ 'ਤੇ ਭਗਵਾਨ ਦੀ ਕਿਰਪਾ ਹੋਈ ਜਿਸ ਕਾਰਨ ਮੈਨੂੰ ਮੁੜ ਜ਼ਿੰਦਗੀ ਮਿਲੀ।''
 


Vandana

Content Editor

Related News