ਬੋਇੰਗ 737 ਜਹਾਜ਼ ਤਬਾਹ ਕਰਨ ''ਤੇ ਯੂਕਰੇਨ ਨੇ ਕੀਤੀ ਮੁਆਵਜ਼ੇ ਦੀ ਮੰਗ

Saturday, Jan 11, 2020 - 03:49 PM (IST)

ਬੋਇੰਗ 737 ਜਹਾਜ਼ ਤਬਾਹ ਕਰਨ ''ਤੇ ਯੂਕਰੇਨ ਨੇ ਕੀਤੀ ਮੁਆਵਜ਼ੇ ਦੀ ਮੰਗ

ਕੀਵ- ਈਰਾਨ ਨੇ ਅਖੀਰ ਸਵਿਕਾਰ ਕਰ ਲਿਆ ਹੈ ਕਿ ਉਸ ਦੀ ਫੌਜ ਨੇ ਗਲਤੀ ਨਾਲ ਯੂਕਰੇਨੀ ਜਹਾਜ਼ ਬੋਇੰਗ 737 ਨੂੰ ਨਿਸ਼ਾਨਾ ਬਣਾਇਆ ਸੀ। ਇਸ ਜਹਾਜ਼ ਵਿਚ 176 ਲੋਕ ਸਵਾਰ ਸਨ, ਜਿਹਨਾਂ ਦੀ ਮੌਤ ਹੋ ਗਈ ਸੀ। ਫੌਜ ਨੇ ਬਿਆਨ ਜਾਰੀ ਕਰਕੇ ਇਸ ਨੂੰ ਮਨੁੱਖੀ ਭੁੱਲ ਦੱਸਿਆ ਹੈ। ਹਾਲਾਂਕਿ ਕਈ ਮਾਹਰਾਂ ਦਾ ਕਹਿਣਾ ਹੈ ਕਿ ਜਹਾਜ਼ ਦੇ ਰਸਤੇ ਵਿਚ ਕੋਈ ਫੌਜੀ ਬੇਸ ਨਹੀਂ ਸੀ। ਅਜਿਹੇ ਵਿਚ ਈਰਾਨ ਪੂਰਾ ਸੱਚ ਨਹੀਂ ਬੋਲ ਰਿਹਾ ਹੈ। ਉਥੇ ਹੀ ਯੂਕਰੇਨ ਨੇ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਤੇ ਜਹਾਜ਼ ਨੂੰ ਹੋਏ ਨੁਕਸਾਨ ਨੂੰ ਲੈ ਕੇ ਈਰਾਨ ਤੋਂ ਹਰਜਾਨੇ ਦੀ ਮੰਗ ਕੀਤੀ ਹੈ।

ਯੂਕਰੇਨ ਨੇ ਹਾਦਸੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵੀ ਕੀਤੀ ਮੰਗ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਸ਼ਨੀਵਾਰ ਨੂੰ ਮੰਗ ਕੀਤੀ ਕਿ ਉਹ ਯੂਕਰੇਨ ਦੇ ਜਹਾਜ਼ ਨੂੰ ਤਬਾਹ ਕਰਨ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ। ਰਾਸ਼ਟਰਪਤੀ ਜੇਲੇਂਸਕੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਮੁਆਵਜ਼ੇ ਦੀ ਮੰਗ ਦੇ ਨਾਲ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਈਰਾਨ ਦੋਸ਼ੀਆਂ ਨੂੰ ਨਿਆ ਦੇ ਦਾਇਰੇ ਵਿਚ ਲਿਆਏਗਾ।

ਤੈਅ ਹੋਵੇ ਮਾਮਲੇ ਦੀ ਜ਼ਿੰਮੇਦਾਰੀ: ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਜਹਾਜ਼ ਨੂੰ ਈਰਾਨ ਵਲੋਂ ਨਿਸ਼ਾਨਾ ਬਣਾਉਣ ਦੇ ਮਾਮਲੇ ਦੀ ਜ਼ਿੰਮੇਦਾਰੀ ਤੈਅ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਮਾਮਲੇ ਵਿਚ ਉਹਨਾਂ ਪਰਿਵਾਰਾਂ ਦੇ ਲਈ ਪਾਰਦਰਸ਼ਤਾ ਤੇ ਨਿਆ ਦੀ ਮੰਗ ਕੀਤੀ ਹੈ, ਜਿਹਨਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਤੇ ਉਹਨਾਂ ਵਿਚ ਕਈ ਲੋਕਾਂ ਦੇ ਲੋਕ ਕੈਨੇਡਾ ਦੀ ਦੋਹਰੀ ਨਾਗਰਿਕਤਾ ਸੀ।

ਟਰੂਡੋ ਨੇ ਇਕ ਅਧਿਕਾਰਿਤ ਬਿਆਨ ਵਿਚ ਕਿਹਾ ਕਿ ਇਹ ਇਕ ਰਾਸ਼ਟਰੀ ਦੁੱਖ ਹੈ ਤੇ ਕੈਨੇਡਾ ਦੇ ਸਾਰੇ ਲੋਕ ਸੋਗ ਮਨਾ ਰਹੇ ਹਨ। ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਲਗਭਗ 63 ਕੈਨੇਡੀਅਨ ਨਾਗਰਿਕ ਵੀ ਸ਼ਾਮਲ ਸਨ।


author

Baljit Singh

Content Editor

Related News