ਯੂਕ੍ਰੇਨ ਸੰਕਟ : ਅਮਰੀਕਾ ਨੇ 8,500 ਫ਼ੌਜੀਆਂ ਨੂੰ ਤਿਆਰ ਰਹਿਣ ਦਾ ਦਿੱਤਾ ਹੁਕਮ

Wednesday, Jan 26, 2022 - 10:56 AM (IST)

ਵਾਸ਼ਿੰਗਟਨ (ਭਾਸ਼ਾ)- ਰੂਸ ਦੇ ਯੂਕ੍ਰੇਨ ’ਤੇ ਫ਼ੌਜੀ ਕਾਰਵਾਈ ਕਰਨ ਦੀਆਂ ਸ਼ੰਕਾਵਾਂ ਸਬੰਧੀ ਵਧਦੀ ਚਿੰਤਾ ਵਿਚਾਲੇ ਅਮਰੀਕਾ ਨੇ 8,500 ਫ਼ੌਜੀਆਂ ਨੂੰ ਨਾਟੋ ਬਲ ਦੇ ਹਿੱਸੇ ਦੇ ਰੂਪ ਵਿਚ ਤਾਇਨਾਤ ਹੋਣ ਲਈ ਤਿਆਰ ਰਹਿਣ ਨੂੰ ਕਿਹਾ ਹੈ।ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਰਪ ਦੇ ਪ੍ਰਮੁੱਖ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਇਕਮੁੱਠਤਾ ਪ੍ਰਦਰਸ਼ਿਤ ਕੀਤੀ। ਸੋਮਵਾਰ ਨੂੰ ਅਮਰੀਕੀ ਫ਼ੌਜੀਆਂ ਨੂੰ ਯੂਰਪ ਵਿਚ ਤਾਇਨਾਤ ਕਰਨ ਲਈ ਤਿਆਰ ਹੋਣ ਦਾ ਹੁਕਮ ਜਾਰੀ ਕੀਤੇ ਜਾਣ ਦਰਮਿਆਨ ਇਹ ਉਮੀਦ ਘੱਟ ਹੁੰਦੀ ਦਿੱਖ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਆਪਣੇ ਉਸ ਰੁਖ਼ ਤੋਂ ਪਿੱਛੇ ਹਟਣਗੇ, ਜਿਸਨੂੰ ਬਾਈਡੇਨ ਨੇ ਗੁਆਂਢੀ ਯੂਕ੍ਰੇਨ ’ਤੇ ਹਮਲੇ ਦੇ ਖਤਰੇ ਦੇ ਰੂਪ ’ਚ ਆਂਕਿਆ ਹੈ। 

ਉਥੇ ਪੁਤਿਨ ਇਸਨੂੰ ਸਰਦ ਰੁੱਤ ਦੀ ਯਾਦ ਦੇ ਤੌਰ ’ਤੇ ਹੋਰ ਰੂਸੀ ਸੁਰੱਖਿਆ ਲਈ ਖਤਰੇ ਦੇ ਰੂਪ ਵਿਚ ਦੇਖਦੇ ਹਨ। ਬਾਈਡੇਨ ਦਾ ਮੰਨਣਾ ਹੈ ਕਿ ਇਹ ਸੰਕਟ ਪੁਤਿਨ ਦੇ ਖ਼ਿਲਾਫ਼ ਇਕਮੁੱਠ ਹੋ ਕੇ ਕੋਸ਼ਿਸ਼ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਵੱਡਾ ਪ੍ਰੀਖਣ ਹੈ। ਬਾਈਡੇਨ ਨੇ ਰੂਸ ਦੀ ਫ਼ੌਜੀ ਸਰਗਰਮੀਆਂ ’ਤੇ ਯੂਰਪ ਦੇ ਅਨੇਕਾਂ ਨੇਤਾਵਾਂ ਨਾਲ 80 ਮਿੰਟ ਤੱਕ ਵੀਡੀਓ ਕਾਲ ’ਤੇ ਗੱਲ ਕੀਤੀ। ਉਥੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਮੁਸਲਿਮ ਕੱਟੜਪੰਥੀਆਂ ਨੇ ਹਿੰਗਲਾਜ ਮੰਦਰ ਨੂੰ ਬਣਾਇਆ ਨਿਸ਼ਾਨਾ, ਕੀਤੀ ਭੰਨ-ਤੋੜ

ਯੂਕ੍ਰੇਨ ਨੂੰ ਹਥਿਆਰ ਉਪਲਬੱਧ ਨਹੀਂ ਕਰਵਾਏਗਾ ਜਰਮਨੀ
ਜਰਮਨੀ ਯੂਕ੍ਰੇਨ ਨੂੰ ਹਥਿਆਰ ਉਪਲੱਬਧ ਨਹੀਂ ਕਰਵਾਏਗਾ। ਉਥੇ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਟਵੀਟਰ ’ਤੇ ਕਿਹਾ ਕਿ ਹਥਿਆਰਾਂ ਦਾ ਸਪਲਾਈ ’ਤੇ ਜਰਮਨੀ ਦਾ ਇਹ ਰੁਖ਼ ਸਾਡੇ ਸਬੰਧਾਂ ਅਤੇ ਮੌਜੂਦਾ ਸੁਰੱਖਿਆ ਸਥਿਤੀ ਮੁਤਾਬਕ ਨਹੀਂ ਹੈ।


Vandana

Content Editor

Related News